ਮਾਮਲਾ ਕਿਸਾਨਾਂ ਅਤੇ ਟਰੱਕ ਯੂਨੀਅਨ ਆਗੂਆਂ ਚ ਹੋਏ ਟਕਰਾਅ ਦਾ:-  ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਫੂਕਿਆ ਹਲਕਾ ਵਿਧਾਇਕਾ ਦਾ ਪੁਤਲਾ,ਪ੍ਰਸ਼ਾਸਨ ਤੋਂ ਮੰਗੀ ਕਾਰਵਾਈ

Nov20,2022 | Parvinder Jit Singh | Bathinda

 
ਤਲਵੰਡੀ ਸਾਬੋ 20 ਨਵੰਬਰ (ਪਰਵਿੰਦਰ ਜੀਤ ਸਿੰਘ)
ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨੀ ਮੰਗਾਂ ਲਈ ਪੰਜਾਬ ਦੇ ਕੁਝ ਹਿੱਸਿਆਂ ਵਾਂਗ ਭਾਕਿਯੂ (ਸਿੱਧੂਪੁਰ) ਵੱਲੋਂ ਤਲਵੰਡੀ ਸਾਬੋ ਦੇ ਥਾਣਾ ਚੌਂਕ ਚ ਲਾਏ ਮੋਰਚੇ ਦੇ ਚੌਥੇ ਦਿਨ ਬੀਤੇ ਕੱਲ ਟਰੱਕ ਯੂਨੀਅਨ ਆਗੂਆਂ ਅਤੇ ਕਿਸਾਨਾਂ ਵਿਚਕਾਰ ਬਣੀ ਟਕਰਾਅ ਦੀ ਸਥਿੱਤੀ ਉਪਰੰਤ ਅੱਜ ਕਿਸਾਨ ਆਗੂਆਂ ਨੇ ਸੱਤਾਧਿਰ ਉੱਪਰ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਕਥਿਤ ਇਲਜ਼ਾਮ ਲਾਉਦਿਆਂ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦਾ ਪੁਤਲਾ ਫੂਕਦਿਆਂ ਪੰਜਾਬ ਸਰਕਾਰ ਖਿਲਾਫ ਵੀ ਨਾਅਰੇਬਾਜ਼ੀ ਕਰਦਿਆਂ ਟਰੱਕ ਯੂਨੀਅਨ ਆਗੂ ਖਿਲਾਫ ਕਾਰਵਾਈ ਮੰਗੀ। 
 
     ਅੱਜ ਕਿਸਾਨੀ ਪ੍ਰਦਰਸ਼ਨ ਦੇ ਪੰਜਵੇਂ ਦਿਨ ਚ ਦਾਖਿਲ ਹੋਣ ਤੇ ਕਿਸਾਨ ਆਗੂਆਂ ਨੇ ਭਾਕਿਯੂ (ਸਿੱਧੂਪੁਰ) ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਵਿੱਚ ਹਲਕੇ ਦੀ ‘ਆਪ’ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦਾ ਪੁਤਲਾ ਫੂਕਦਿਆਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਬੀਤੇ ਕੱਲ ਟਰੱਕ ਯੂਨੀਅਨ ਤਲਵੰਡੀ ਸਾਬੋ ਦੇ ਆਮ ਆਦਮੀ ਪਾਰਟੀ ਵੱਲੋਂ ਥਾਪੇ ਪ੍ਰਧਾਨ ਅਵਤਾਰ ਸਿੰਘ ਜਗਾ ਨੇ ਆਪਣੇ ਕੁਝ ਸਾਥੀਆਂ ਨਾਲ ਆ ਕੇ ਜਿੱਥੇ ਕਿਸਾਨ ਆਗੂਆਂ ਨੂੰ ਧਮਕੀਆਂ ਦਿੰਦਿਆਂ ਧਰਨਾ ਉਠਾ ਲੈਣ ਦੀ ਚਿਤਾਵਨੀ ਦਿੱਤੀ ਉੱਥੇ ਕਿਸਾਨ ਧਰਨੇ ਦੇ ਆਲੇ ਦੁਆਲੇ ਲਾਏ ਬੈਰੀਕੇਡ ਤੱਕ ਚੁੱਕ ਕੇ ਟਰੱਕ ਯੂਨੀਅਨ ਦਫਤਰ ਲੈ ਗਏ ਜਿਸਦੀ ਸੂਚਨਾ ਜਥੇਬੰਦੀ ਨੇ ਡੀ.ਐੱਸ.ਪੀ ਤਲਵੰਡੀ ਸਾਬੋ ਨੂੰ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਟਰੱਕ ਯੂਨੀਅਨ ਦਾ ਉਕਤ ਪ੍ਰਧਾਨ ਸੱਤਾਧਿਰ ਦਾ ਆਗੂ ਹੈ ਅਤੇ ਪਿਛਲੇ ਦਿਨੀ ਗੁੰਡਾ ਪਰਚੀ ਲੈਣ ਦੇ ਕਥਿਤ ਦੋਸ਼ਾਂ ਤਹਿਤ ਉਸ ਖਿਲਾਫ ਪਰਚਾ ਵੀ ਹੋਇਆ ਅਤੇ ਉਸਨੇ ਹਲਕਾ ਵਿਧਾਇਕਾ ਦੇ ਇਸ਼ਾਰੇ ਤੇ ਧਰਨਾ ਚੁਕਵਾਉਣ ਦੇ ਮਨੋਰਥ ਨਾਲ ਗੁੰਡਾਗਰਦੀ ਕੀਤੀ ਜਿਸ ਖਿਲਾਫ ਹੁਣ ਪੁਲਿਸ ਨੂੰ ਬਣਦੀ ਕਾਰਵਾਈ ਕਰਨੀ ਚਾਹਿਦੀ ਹੈ।ਉਨਾਂ ਚਿਤਾਵਨੀ ਦਿੱਤੀ ਕਿ ਜੇ ਉਕਤ ਆਗੂ ਖਿਲਾਫ ਕਾਰਵਾਈ ਨਾ ਹੋਈ ਜਾਂ ਪ੍ਰਦਰਸ਼ਨ ਚ ਕੋਈ ਖਲਲ ਪਿਆ ਤਾਂ ਹਲਕਾ ਵਿਧਾਇਕਾ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ। 
 
    ਕਿਸਾਨ ਆਗੂਆਂ ਮਹਿਮਾ ਸਿੰਘ ਅਤੇ ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਕਿਸਾਨੀ ਮੰਗਾਂ ਲਾਗੂ ਨਾ ਕਰਨ ਤੱਕ ਉਕਤ ਸੰਘਰਸ਼ ਜਾਰੀ ਰਹੇਗਾ ਅਤੇ ਖਲਲ ਪਾਉਣ ਦੀ ਕੋਈ ਕਾਰਵਾਈ ਬਰਦਾਸ਼ਤ ਨਹੀ ਕਰਾਂਗੇ।ਇਸ ਮੌਕੇ ਵੱਡੀ ਗਿਣਤੀ ਕਿਸਾਨ ਮੌਜੂਦ ਸਨ। 
 

Bathinda-News-



TOP HEADLINES


20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ
 ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
26 ਅਤੇ 27 ਅਪ੍ਰੈਲ ਨੂੰ ਸੂਬੇ ਭਰ ਹੋਵੇਗੀ ਬਰਸਾਤ ਅਤੇ ਚੱਲਣਗਿਆਂ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵ
ਮੇਨ ਬਾਜ਼ਾਰ ਚ ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨ
ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ - ਚੋਰੀ ਦੇ 11 ਸਕੂਟਰ ਅਤੇ
ਹਲਕਾ 063 ਲੁਧਿਆਣਾ ਕੇਂਦਰੀ 'ਚ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ
ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਸੀ ਨੂੰ
ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪ
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਮੇਨਜ਼-2024 ਵਿੱ
ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
26 ਅਤੇ 27 ਅਪ੍ਰੈਲ ਨੂੰ ਸੂਬੇ ਭਰ ਹੋਵੇਗੀ ਬਰਸਾਤ ਅਤੇ ਚੱਲਣਗਿਆਂ
ਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ
Dr Daljit Singh Cheema ਫ਼ਤਹਿਗੜ੍ਹ ਚੂੜੀਆਂ ਤੋਂ ਲਾਈਵ
ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣ
ਚੰਡੀਗੜ੍ਹ ਲਈ ਕਾਂਗਰਸ ਤੇ ਆਪ ਨੇ ਬਣਾਈ ਸਾਂਝੀ ਰਣਨੀਤੀ ਦੋਵਾਂ ਪਾ
ਗਿੱਲ ਅਤੇ ਆਤਮ ਨਗਰ ਹਲਕਿਆਂ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42056225

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us