ਮਾਨਸਾ (ਰੀਤਵਾਲ) ਜਿਲ•ੇ ਦੇ ਪਿੱਡ ਘਰਾਗਣਾ ਵਿੱਚ ਇੱਕ ਛੋਟੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਕਣਕ ਦੀ ਬਿਜਾਈ ਕਰਨ ਦੇ ਲਈ ਲਗਾਈ ਗਈ ਅੱਗ ਤੋਂ ਬਾਅਦ ਨੋਡਲ ਅਫਸਰ, ਪਟਵਾਰੀ ਅਤੇ ਪੁਲਿਸ ਫੋਰਸ ਕਿਸਾਨ ਦਾ ਚਲਾਣ ਕੱਟਣ ਦੇ ਲਈ ਖੇਤ ਵਿੱਚ ਪਹੁੱਚ ਗਈ। ਜਿਸ ਤੋਂ ਬਾਅਦ ਕਿਸਾਨ ਜਥੇਬੱਦੀ ਨੂੰ ਭਿਣਕ ਲੱਗਦਿਆਂ ਹੀ ਕਿਸਾਨ ਵੀ ਖੇਤ ਦੇ ਵਿੱਚ ਅਧਿਕਾਰੀਆਂ ਦਾ ਵਿਰੋਧ ਕਰਨ ਦੇ ਲਈ ਪਹੁੱਚ ਗਏ ਅਤੇ ਉਹਨਾਂ ਵੱਲੋਂ ਅਧਿਕਾਰੀਆਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੱਡ ਘਰਾਗਣਾ ਦੇ ਇੱਕ ਛੋਟੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ ਅਤੇ ਇਸ ਕਿਸਾਨ ਕੋਲ ਕੋਈ ਟਰੈਕਟਰ ਵੀ ਨਹੀਂ ਸੀ ਅਤੇ ਕਿਰਾਏ ਉੱਤੇ ਟਰੈਕਟਰ ਲਿਆ ਕੇ ਕਣਕ ਦੀ ਬਿਜਾਈ ਕਰਨ ਲੱਗ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਅਧਿਕਾਰੀਆਂ ਦੀ ਟੀਮ ਕਿਸਾਨ ਦਾ ਚਲਾਨ ਕੱਟਣ ਦੇ ਲਈ ਖੇਤ ਵਿੱਚ ਪਹੁੱਚ ਕੇ ਉਸ ਨੂੰ ਧਮਕਾਉਣ ਲੱਗੀ। ਉਹਨਾਂ ਕਿਹਾ ਕਿ ਜਦੋਂ ਹੀ ਇਸ ਦੀ ਭਿਣਕ ਕਿਸਾਨ ਜਥੇਬੱਦੀ ਨੂੰ ਲੱਗੀ ਤਾਂ ਕਿਸਾਨ ਜਥੇਬੱਦੀ ਵੱਲੋਂ ਆ ਕੇ ਇਹਨਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਛੋਟੇ ਕਿਸਾਨਾਂ ਨੂੰ ਇਸੇ ਤਰ•ਾਂ ਖੇਤਾਂ ਵਿੱਚ ਪਹੁੱਚ ਕੇ ਪੁਲਿਸ ਅਧਿਕਾਰੀ ਅਤੇ ਹੋਰ ਨੋਡਲ ਅਫਸਰ ਧਮਕਾਉਣਗੇ ਤਾਂ ਉਹਨਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਵਿਰੋਧ ਦੇ ਚੱਲਦਿਆਂ ਹੀ ਤਹਿਸੀਲਦਾਰ ਮੌਕੇ ਉੱਤੇ ਪਹੁੱਚੇ ਸਨ ਅਤੇ ਉਨ•ਾਂ ਨੇ ਕਿਸਾਨ ਦੇ ਖੇਤ ਵਿੱਚ ਸਾਈਡਾਂ ਉੱਤੇ ਲੱਗੀ ਅੱਗ ਵੀ ਦੇਖੀ ਅਤੇ ਉਹਨਾਂ ਨੇ ਜਥੇਬੱਦੀ ਨੂੰ ਭਰੋਸਾ ਦਿੱਤਾ ਹੈ ਕਿ ਉਕਤ ਕਿਸਾਨ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਜਿਸ ਤੋਂ ਬਾਅਦ ਕਿਸਾਨ ਜਥੇਬੱਦੀ ਵੱਲੋਂ ਅਧਿਕਾਰੀਆਂ ਦਾ ਘਿਰਾਓ ਖਤਮ ਕੀਤਾ ਗਿਆ ਅਤੇ ਨਾਲ ਹੀ ਕਿਸਾਨ ਜਥੇਬੱਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਖੇਤਾਂ ਵਿੱਚ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਅਧਿਕਾਰੀ ਪਹੁੱਚ ਕੇ ਉਹਨਾਂ ਉੱਤੇ ਕਾਰਵਾਈ ਕਰਨਗੇ ਤਾਂ ਕਿਸਾਨ ਜਥੇਬੱਦੀ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।
Powered by Froala Editor
Farmers-Gherao-Official-When-Challan-In-A-Village-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)