ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਝੋਨੇ ਦੀ ਖਰੀਦ ਨਿਰਵਿਘਨ ਚਾਲੂ ਕਰਾਉਣ ਲਈ ਟੋਲ ਪਲਾਜ਼ਾ ਫ੍ਰੀ ਕੀਤੇ ਹੋਏ ਹਨ ਤੇ ਭਾਜਪਾ ਦੇ ਆਗੂ ਅਰਵਿੰਦ ਖੰਨਾ ਦਾ ਘਰ ਅੱਗੇ ਧਰਨਾ ਨਿਰੰਤਰ ਜਾਰੀ ਹੈ ਅੱਜ ਬਲਾਕ ਸੰਗਰੂਰ ਤੇ ਧੂਰੀ ਵੱਲੋਂ ਲਗਾਤਾਰ ਲੋਕਾਂ ਨੂੰ ਲਾਮਬੰਦ ਕਰਨ ਪਿੰਡਾਂ ਵਿੱਚ ਸਪੀਕਰ ਵਾਲੀਆਂ ਗੱਡੀਆਂ ਫੇਰੀਆਂ ਗਈਆ ਲੋਕਾਂ ਨੂੰ ਦੱਸਿਆ ਗਿਆ ਕੀ ਡੀ ਏ ਪੀ ਦੀ ਕਿਲਤ ਤੇ ਜੀਰੀ ਦੀ ਕਿਲਤ ਅੱਗ ਵਾਲੇ ਪਰਚੇ ਪਾ ਰਹੀ ਹੈ ਸਰਕਾਰ ਤੇ ਰੈਡ ਐਂਟਰੀਆਂ ਪਾ ਕੇ ਕਿਸਾਨਾਂ ਨੂੰ ਧਮਕਾਉਣ ਦੀਆਂ ਵਿਉਂਤਾਂ ਕਰ ਰਹੀ ਹੈ ਕਿਸੇ ਵੀ ਹੱਦ ਤੱਕ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਜਿਨ੍ਹਾਂ ਟਾਇਮ ਸਰਕਾਰ ਦਾਣਾ ਦਾਣਾ ਚੱਕਣ ਤੇ ਡੀ ਏ ਪੀ ਦਾ ਪ੍ਰਬੰਧ ਨਹੀਂ ਕਰਦੀ ਧਰਨੇ ਲਗਾਤਾਰ ਜਾਰੀ ਰਹਿਣਗੇ।ਇਸ ਸਮੇਂ ਅਮਰੀਕ ਸਿੰਘ ਗੰਢੂਆਂ ਜ਼ਿਲ੍ਹਾ ਪ੍ਰਧਾਨ ਤੇ ਜਸਵੰਤ ਸਿੰਘ ਤੋਲਾਵਾਲ ਸੁਨਾਮ ਬਲਾਕ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਸੰਗਰੂਰ ਬਲਾਕ ਦੇ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਜਗਤਾਰ ਸਿੰਘ ਲੱਡੀ, ਗੁਰਦੀਪ ਸਿੰਘ ਕੰਮੋਮਾਜਰਾ, ਕਰਮਜੀਤ ਸਿੰਘ ਮੰਗਵਾਲ ਧੂਰੀ ਬਲਾਕ ਦੇ ਮਹਿੰਦਰ ਸਿੰਘ ਭਸੌੜ, ਬਾਬੂ ਸਿੰਘ ਮੂਲੋਵਾਲ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।