- Date: 16 Nov, 2019(Saturday)
Time:
 logo

•ਦੀਵਾਲੀ ਤੋਂ ਪਹਿਲਾਂ ਫੂਡ ਸੇਫਟੀ ਟੀਮਾਂ ਪੱਬਾਂ ਭਾਰ:ਪੰਨੂੰ

•ਨਮੂਨੇ ਲੈਣ ਦੀ ਪ੍ਰਕਿਰਿਆ ਅਤੇ ਜਾਗਰੂਕਤਾ ਮੁਹਿੰਮ ਜ਼ੋਰਾਂ 'ਤੇ

•ਹੋਰਨਾਂ ਸੂਬਿਆਂ ਅਤੇ ਜ਼ਿਲਿ•ਆਂ ਤੋਂ ਘਟੀਆ ਦਰਜੇ ਦੀਆਂ ਮਠਿਆਈਆਂ ਦੀ ਆਮਦ ਨੂੰ ਰੋਕਣ ਲਈ ਲਾਏ ਵਿਸ਼ੇਸ਼ ਨਾਕੇ

Oct16,2019 | GURVINDER SINGH MOHALI | CHANDIGRAH

ਦੀਵਾਲੀ ਤੋਂ ਪਹਿਲਾਂ ਲੋਕਾਂ ਲਈ ਮਿਆਰੀ ਅਤੇ ਸ਼ੁੱਧ ਮਠਿਆਈਆਂ ਨੂੰ ਯਕੀਨੀ ਬਣਾਉਣ ਲਈ ਸੂਬੇ ਵਿਚ ਫੂਡ ਸੇਫਟੀ ਟੀਮਾਂ ਪੂਰੀ ਤਰ•ਾਂ ਸਰਗਰਮ ਹਨ। ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ, ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ। ਉਹਨਾਂ ਦੱਸਿਆ ਕਿ ਨਮੂਨੇ ਲੈਣ ਦੀ ਪ੍ਰਕਿਰਿਆ ਜਾਰੀ ਹੈ ਜਿਸ ਵਿਚ ਰੋਜ਼ਾਨਾ 100 ਤੋਂ ਵੱਧ ਨਮੂਨੇ ਲਏ ਜਾ ਰਹੇ ਹਨ ਅਤੇ ਨਾਲ ਹੀ ਫੂਡ ਬਿਜਨਸ ਆਪਰੇਟਰਾਂ ਨੂੰ ਮਠਿਆਈਆਂ ਦੀ ਸਵੱਛਤਾ ਅਤੇ ਮਿਆਰ ਨੂੰ ਬਣਾਏ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਠਿਆਈਆਂ ਬਣਾਉਣ ਲਈ ਵਰਤੇ ਜਾਂਦੇ ਉੱਚਿਤ ਫੂਡ ਗ੍ਰੇਡ ਰੰਗਾਂ ਦੇ ਮਿਆਰ ਅਤੇ ਮਿਕਦਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹਲਵਾਈਆਂ ਨੂੰ ਮਠਿਆਈਆਂ ਬਣਾਉਣ ਮੌਕੇ ਸਿੰਥੈਟਿਕ ਰੰਗਾਂ ਤੋਂ ਪਰਹੇਜ਼ ਕਰਨ ਅਤੇ ਜ਼ਿਆਦਾ ਮਾਤਰਾ ਵਿਚ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਬਣਾਉਣ ਸਮੇਂ ਢੁੱਕਵੀਂ ਸਫਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੂੰ ਆਪਣੀ ਜ਼ਰੂਰਤ ਅਨੁਸਾਰ ਖੁਦ ਖੋਆ ਤਿਆਰ ਕਰਨ ਜਾਂ ਭਰੋਸੇਯੋਗ ਸਰੋਤਾਂ ਤੋਂ ਬਿੱਲ ਸਮੇਤ ਇਸਦੀ ਖਰੀਦ ਕਰਨ ਲਈ ਕਿਹਾ ਗਿਆ ਹੈ। ਤਿਉਹਾਰਾਂ ਦੇ ਸ਼ੀਜਨ ਦੇ ਮੱਦੇਨਜ਼ਰ, ਹੋਰਨਾਂ ਸੂਬਿਆਂ ਅਤੇ ਜ਼ਿਲਿ•ਆਂ ਤੋਂ ਘਟੀਆ ਦਰਜੇ ਦੀਆਂ ਮਠਿਆਈਆਂ, ਪਨੀਰ ਅਤੇ ਖੋਏ ਦੀ ਆਮਦ ਨੂੰ ਰੋਕਣ ਲਈ ਵਿਸ਼ੇਸ਼ ਨਾਕੇ ਲਗਾਏ ਗਏ ਹਨ ਅਤੇ ਫੂਡ ਸੇਫਟੀ ਟੀਮਾਂ ਇਹਨਾਂ 'ਤੇ 24 ਘੰਟੇ ਨਜ਼ਰ ਰੱਖ ਰਹੀਆਂ ਹਨ।

•ਹੋਰਨਾਂ ਸੂਬਿਆਂ ਅਤੇ ਜ਼ਿਲਿ•ਆਂ ਤੋਂ ਘਟੀਆ ਦਰਜੇ ਦੀਆਂ ਮਠਿਆਈਆਂ ਦੀ ਆਮਦ ਨੂੰ ਰੋਕਣ ਲਈ ਲਾਏ ਵਿਸ਼ੇਸ਼ ਨਾਕੇ 97


•ਹੋਰਨਾਂ ਸੂਬਿਆਂ ਅਤੇ ਜ਼ਿਲਿ•ਆਂ ਤੋਂ ਘਟੀਆ ਦਰਜੇ ਦੀਆਂ ਮਠਿਆਈਆਂ ਦੀ ਆਮਦ ਨੂੰ ਰੋਕਣ ਲਈ ਲਾਏ ਵਿਸ਼ੇਸ਼ ਨਾਕੇ
•ਦੀਵਾਲੀ ਤੋਂ ਪਹਿਲਾਂ ਫੂਡ ਸੇਫਟੀ ਟੀਮਾਂ ਪੱਬਾਂ ਭਾਰ:ਪੰਨੂੰ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)