- Date: 20 Sep, 2019(Friday)
Time:
 logo

​ਪੀ.ਜੀ.ਆਈ ਚੰਡੀਗੜ੍ਹ ਨੇ 103 ਸਾਲਾ ਬਜ਼ੁਰਗ ਨੂੰ ਦਿੱਤਾ ਨਵਾਂ ਜੀਵਨ

Aug17,2019 | GURVINDER SINGH MOHALI | CHANDIGRAH

ਚੰਡੀਗੜ੍ਹ, 17 ਅਗਸਤ 2019, (ਗੁਰਵਿੰਦਰ ਸਿੰਘ ਮੋਹਾਲੀ) ਚੰਡੀਗੜ੍ਹ ਪੀ.ਜੀ.ਆਈ ਵਿਚ ਤਜਰਬੇਕਾਰ ਅਤੇ ਸਮਰਪਿਤ ਡਾਕਟਰਾਂ ਦੀਆਂ ਸੇਵਾਵਾਂ ਸਦਕਾ ਹੁਣ ਗੁੰਝਲਦਾਰ ਬੀਮਾਰੀਆਂ ਦਾ ਇਲਾਜ ਕਰਾਉਣਾ ਸੌਖਾ ਤੇ ਸਰਲ ਹੋ ਗਿਆ ਹੈ। ਦਿਲ ਦੇ ਰੋਗਾਂ ਦੇ ਮਾਹਿਰ ਸਰਜਨਾਂ ਨੇ ਪੀਜੀਆਈ ਦੇ ਐਡਵਾਂਸ ਕਾਰਡੀਐਕ ਸੈਂਟਰ (ਏਸੀਸੀ) ਵਿਚ 103 ਸਾਲਾ ਬਜ਼ੁਰਗ ਦਾ ਕਾਮਯਾਬੀ ਨਾਲ ਆਪ੍ਰੇਸ਼ਨ ਕੀਤਾ ਹੈ। ਇਹ ਪੀਜੀਆਈ ਦੇ ਇਸ ਵਿਭਾਗ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਦਿਲ ਦੇ ਆਪ੍ਰੇਸ਼ਨ ਦੇ ਇਤਿਹਾਸ ਵਿਚ ਪਹਿਲਾ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦੀ ਸਰਜ਼ਰੀ ਦਾ ਕੇਸ ਹੈ। ਪੀਜੀਆਈ ਦੇ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਸਹਾਇਕ ਪ੍ਰੋਫੈਸਰ ਡਾ. ਹਿਮਾਂਸ਼ੂ ਗੁਪਤਾ, ਜਿਨ੍ਹਾਂ ਨੇ ਇਹ ਸਰਜਰੀ ਕੀਤੀ ਹੈ, ਨੇ ਦੱਸਿਆ ਕਿ ਮਰੀਜ ਨੂੰ ਛਾਤੀ ਵਿਚ ਦਰਦ ਅਤੇ ਬੈਚੇਨੀ ਦੀ ਸ਼ਿਕਾਇਤ ਸੀ, ਜਦ ਉਹ ਵਿਭਾਗ ਵਿਚ ਦਾਖਲ ਹੋਇਆ। ਜਾਂਚ ਤੋਂ ਪੱਤਾ ਲਗਾ ਕਿ ਉਸ ਦੀਆਂ ਦੋ ਰਕਤ ਨਾੜੀਆਂ ਬੁਰੀ ਤਰ੍ਹਾਂ ਬੰਦ ਹਨ। ਡਾ. ਗੁਪਤਾ ਨੇ ਟਿੱਪਣੀ ਕੀਤੀ ਕਿ ਇਸ ਉਮਰ ਵਿਚ ਇਹ ਮਾਮਲਾ ਵਧੇਰੇ ਜੋਖਮ ਭਰਿਆ ਹੋ ਜਾਂਦਾ ਹੈ, ਕਿਉਂਕਿ ਵਡੇਰੀ ਉਮਰ ਹੋਣ ਕਾਰਨ ਨਾੜਾ 'ਚ ਜੰਮਿਆਂ ਖੂਨ ਬਹੁਤ ਜ਼ਿਆਦਾ ਕਠੋਰ ਹੋ ਜਾਂਦਾ ਹੈ ਅਤੇ ਖੂਨ ਨਾੜੀਆਂ ਬਹੁਤ ਕਮਜੋਰ ਹੋ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਕਿਸਮ ਦੀ ਬਲੌਕੇਜ ਦੇ ਇਲਾਜ ਲਈ ਵਿਸ਼ੇਸ ਤਕਨੀਕ ਦੀ ਜਰੂਰਤ ਪੈਂਦੀ ਹੈ। ਡਾ. ਗੁਪਤਾ ਨੇ ਦੱÎਸਿਆ ਕਿ ਮਰੀਜ਼ ਦੀ ਇਸ ਉਮਰ ਵਿਚ ਗੁਰਦਿਆਂ ਦੀ ਕਾਰਜ ਪ੍ਰਣਾਲੀ ਵੀ ਕਮਜ਼ੋਰ ਪੈ ਜਾਂਦੀ ਹੈ, ਜਿਸ ਕਰ ਕੇ ਆਪ੍ਰੇਸ਼ਨ ਸਮੇਂ ਬਹੁਤ ਹੀ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਇਸ ਆਪ੍ਰੇਸ਼ਨ ਦੀ ਨਿਗਰਾਨੀ ਕਰਨ ਵਾਲੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁੱਖੀ ਪ੍ਰੋਫੈਸਰ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਪੀਜੀਆਈ ਕੋਲ ਗੁੰਝਲਦਾਰ ਕੇਸਾਂ ਦੇ ਇਲਾਜ ਲਈ ਸਾਰਾ ਆਧੁਨਿਕ ਸਾਜ਼ ਸਮਾਨ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸੇ ਵਿਧੀ ਰਾਹੀਂ ਦੋਵਾਂ ਨਾੜੀਆਂ ਵਿਚ ਸਟੈਂਟ ਪਾਏ ਗਏ। ਇਸ ਤੋਂ ਤੁਰੰਤ ਬਾਅਦ ਮਰੀਜ਼ ਬਿਲਕੁੱਲ ਠੀਕ ਹੋ ਗਿਆ ਅਤੇ ਦੋ ਦਿਨਾਂ ਮੱਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪ੍ਰੋ. ਯਸ਼ਪਾਲ ਸ਼ਰਮਾ ਅਤੇ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਹੁਣ ਵਡੇਰੀ ਉਮਰ ਦੇ ਮਰੀਜ਼ ਵੀ ਸੁਰਖਿਅਤ ਤਰੀਕੇ ਨਾਲ ਐਂਜੀਓਪਲਾਸਟੀ ਕਰਵਾ ਸਕਦੇ ਹਨ। ਇਸ ਲਈ ਸਾਨੂੰ ਜ਼ਿਆਦਾ ਵੱਡੀ ਉਮਰ ਦੇ ਮਰੀਜ਼ਾਂ ਦੀ ਇਸ ਸਮੱਸਿਆ ਨੂੰ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ।

​ਪੀ.ਜੀ.ਆਈ ਚੰਡੀਗੜ੍ਹ ਨੇ 103 ਸਾਲਾ ਬਜ਼ੁਰਗ ਨੂੰ ਦਿੱਤਾ ਨਵਾਂ ਜੀਵਨ 17


​ਪੀ.ਜੀ.ਆਈ ਚੰਡੀਗੜ੍ਹ ਨੇ 103 ਸਾਲਾ ਬਜ਼ੁਰਗ ਨੂੰ ਦਿੱਤਾ ਨਵਾਂ ਜੀਵਨ
​ਪੀ.ਜੀ.ਆਈ ਚੰਡੀਗੜ੍ਹ ਨੇ 103 ਸਾਲਾ ਬਜ਼ੁਰਗ ਨੂੰ ਦਿੱਤਾ ਨਵਾ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)