- Date: 20 Sep, 2019(Friday)
Time:
 logo

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ-ਉਲ-ਜ਼ੁਹਾ ਦੀ ਮੁਬਾਰਕਬਾਦ

ਮੁਸਲਿਮ ਵੈੱਲਫੇਅਰ ਸੁਸਾਇਟੀਆਂ ਨੂੰ 51-51 ਹਜ਼ਾਰ ਰੁਪਏ ਦੇ ਚੈੱਕ ਵੀ ਦਿੱਤੇ

ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ : ਸਿੱਧੂ

Aug12,2019 | GURVINDER SINGH MOHALI | Mohali

ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੋਈ ਵੀ ਧਰਮ ਕਿਸੇ ਨੂੰ ਨਫਰਤ ਕਰਨਾ ਨਹੀਂ ਸਿਖਾਉਂਦਾ ਬਲਕਿ ਹਰੇਕ ਧਰਮ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਇਹ ਵਿਚਾਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਮਟੌਰ ਅਤੇ ਮਨੌਲੀ ਵਿਖੇ ਈਦ-ਉਲ-ਜ਼ੁਹਾ (ਬਕਰੀਦ) ਮੌਕੇ ਆਯੋਜਿਤ ਸਮਾਗਮਾਂ ਦੌਰਾਨ ਪ੍ਰਗਟ ਕੀਤੇ। ਕੈਬਨਿਟ ਮੰਤਰੀ ਸ. ਸਿੱਧੂ ਈਦ-ਉਲ-ਜ਼ੁਹਾ ਮੌਕੇ ਉਚੇਚੇ ਤੌਰ 'ਤੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦੇਣ ਲਈ ਪਿੰਡ ਮਟੌਰ ਅਤੇ ਮਨੌਲੀ ਪੁੱਜੇ ਸਨ, ਜਿਥੇ ਉਨ•ਾਂ ਵੱਲੋਂ ਦੋਵੇਂ ਪਿੰਡਾਂ ਦੀਆਂ ਮੁਸਲਿਮ ਵੈੱਲਫੇਅਰ ਕਮੇਟੀਆਂ ਨੂੰ 51-51 ਹਜ਼ਾਰ ਰੁਪਏ ਦੇ ਚੈੱਕ ਵੀ ਭੇਟ ਕੀਤੇ ਗਏ। ਇਸ ਮੌਕੇ ਸਿਹਤ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਧਰਮ ਸਾਂਝੀਵਾਲਤਾ ਦਾ ਪ੍ਰਤੀਕ ਹੈ ਅਤੇ ਸਾਨੂੰ ਗੁਰੂਆਂ-ਪੀਰਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਸਮੁੱਚੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੋਣਾ ਚਾਹੀਦਾ ਹੈ। ਇਸ ਮੌਕੇ ਸਿਹਤ ਮੰਤਰੀ ਵੱਲੋਂ ਜਿਥੇ ਸਰਵਰ ਮੁਸਲਿਮ ਵੈੱਲਫੇਅਰ ਕਮੇਟੀ ਮਟੌਰ ਅਤੇ ਮੁਸਲਿਮ ਵੈੱਲਫੇਅਰ ਕਮੇਟੀ ਮਨੌਲੀ ਨੂੰ 51-51 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ ਗਏ ਉਥੇ ਮੁਸਲਿਮ ਵੈੱਲਫੇਅਰ ਕਮੇਟੀਆਂ ਦੇ ਅਹੁਦੇਦਾਰਾਂ ਵੱਲੋਂ ਸਿਹਤ ਮੰਤਰੀ ਸ. ਸਿੱਧੂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਵਰ ਮੁਸਲਿਮ ਵੈੱਲਫੇਅਰ ਕਮੇਟੀ ਮਟੌਰ ਦੇ ਪ੍ਰਧਾਨ ਸੁਦਾਗਰ ਖਾਨ, ਚੇਅਰਮੈਨ ਦਿਲਬਰ ਖਾਨ, ਖਜ਼ਾਨਚੀ ਤਰਸੇਮ ਖਾਨ, ਭੀਮ ਹੁਸੈਨ, ਸਲੀਮ ਖਾਨ, ਇਕਬਾਲ ਖਾਨ, ਬਹਾਦਰ ਖਾਨ, ਸਿਕੰਦਰ ਖਾਨ, ਅਮਰੀਕ ਸਿੰਘ ਸਰਪੰਚ ਮਟੌਰ, ਪ੍ਰਦੀਪ ਸੋਨੀ, ਮੱਖਣ ਸਿੰਘ ਮਟੌਰ, ਜਗੀਰ ਸਿੰਘ, ਬਾਲ ਕ੍ਰਿਸ਼ਨ ਸ਼ਰਮਾ ਅਤੇ ਮੁਸਲਿਮ ਵੈੱਲਫੇਅਰ ਕਮੇਟੀ ਮਨੌਲੀ ਦੇ ਪ੍ਰਧਾਨ ਨਾਜਰ ਅਲੀ, ਬਸ਼ੀਰ ਖਾਨ, ਅਨੀਸ਼ ਮੁਹੰਮਦ, ਸਫੀ ਮੁਹੰਮਦ, ਦਾਰਾ ਖਾਨ, ਸਰਵਰ ਅਲੀ, ਅਵਤਾਰ ਖਾਨ, ਹਰਮੇਸ਼ ਕੁਰੜੀ, ਗਿਆਨੀ ਗੁਰਮੇਲ ਸਿੰਘ ਮਨੌਲੀ, ਗੁਰਦੀਪ ਸਿੰਘ ਬਾਸੀ ਮੈਂਬਰ ਬਲਾਕ ਸੰਮਤੀ, ਜੋਰਾ ਸਿੰਘ ਸਰਪੰਚ ਮਨੌਲੀ ਤੇ ਦਰਬਾਰਾ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ-ਉਲ-ਜ਼ੁਹਾ ਦੀ ਮੁਬਾਰਕਬਾਦ 7


ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ-ਉਲ-ਜ਼ੁਹਾ ਦੀ ਮੁਬਾਰਕਬਾਦ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)