- Date: 20 Sep, 2019(Friday)
Time:
 logo

ਡਾਕਟਰਾਂ ਦੀ ਹੜਤਾਲ ਕਾਰਨ ਹਾਹਾਕਾਰ,

Aug4,2019 | GURVINDER SINGH MOHALI | CHANDIGRAH

ਪੀਜੀਆਈ ਆਈਸੀਯੂ 'ਚ ਦਾਖਲ ਲੁਧਿਆਣਾ ਦੇ 46 ਸਾਲਾ ਕਿਡਨੀ ਟਰਾਂਸਪਲਾਂਟ ਦੇ ਮਰੀਜ਼ ਰਾਜਕੁਮਾਰ ਦੀ ਸ਼ਨਿਚਰਵਾਰ ਨੂੰ ਮੌਤ ਹੋ ਗਈ। ਉਸਦੇ ਬਾਅਦ ਤਾਂ ਪੀਜੀਆਈ 'ਚ ਜਿਵੇਂ ਇਕ ਤੋਂ ਬਾਅਦ ਇਕ ਮਰੀਜ਼ ਦੀ ਮੌਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਰੋਣ ਦੀ ਆਵਾਜ਼ ਨਾਲ ਟਰਾਮਾ ਤੇ ਐਮਰਜੈਂਸੀ ਯੂਨਿਟ 'ਚ ਹੰਗਾਮਾ ਮਚ ਗਿਆ। ਸ਼ਾਮ 7 ਵਜੇ ਤਕ ਇਹ ਅੰਕੜਾ 34 ਤਕ ਪਹੁੰਚ ਗਿਆ। ਇਸ ਵਿਚ ਪੰਜ ਐਕਸੀਡੈਂਟਲ ਅਤੇ 29 ਨਾਨ ਮੈਡੀਕੋਲੀਗਲ ਯਾਨੀ ਬਿਮਾਰੀਆਂ ਨਾਲ ਗ੍ਸਤ ਮਰੀਜ਼ ਸਨ। ਸਾਧਾਰਨ ਦਿਨਾਂ 'ਚ ਪੀਜੀਆਈ 'ਚ ਮਰੀਜ਼ਾਂ ਦੀ ਮੌਤ ਦਾ ਅੰਕੜਾ ਔਸਤਨ 10 ਤੋਂ 12 ਤਕ ਰਹਿੰਦਾ ਹੈ। ਆਈਸੀਯੂ, ਐਮਰਜੈਂਸੀ ਅਤੇ ਟਰਾਮਾ, ਐਮਰਜੈਂਸੀ ਅਤੇ ਲਗਪਗ ਸਾਰੀਆਂ ਐਮਰਜੈਂਸੀ ਯੂਨਿਟਾਂ ਦੇ ਮਰੀਜ਼ ਸੀਨੀਅਰ ਰੈਜ਼ੀਡੈਂਟਸ ਦੀ ਦੇਖਰੇਖ 'ਚ ਹੁੰਦੇ ਹਨ ਪਰ ਹੜਤਾਲ ਕਾਰਨ ਸਾਰੇ ਰੈਜ਼ੀਡੈਂਟ ਡਾਕਟਰਾਂ ਨੇ ਕੰਮ ਠੱਪ ਕਰ ਦਿੱਤਾ ਸੀ। ਇਸ ਲਈ ਮੌਤ ਦੀ ਗਿਣਤੀ ਅਚਾਨਕ ਏਨੀ ਜ਼ਿਆਦਾ ਹੋ ਗਈ। ਫੈਕਲਟੀ ਦੇ ਡਿਊਟੀ 'ਤੇ ਰਹਿਣ ਦਾ ਦਾਅਵਾ ਕਰਨ ਵਾਲੇ ਪੀਜੀਆਈ ਪ੍ਰਸ਼ਾਸਨ ਕੋਲ ਵੀ ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਕੋਈ ਜਵਾਬ ਨਹੀਂ ਹੈ, ਕਿਉਂਕਿ ਸ਼ਨਿਚਰਵਾਰ ਨੂੰ ਰੈਜ਼ੀਡੈਂਟਸ ਦੇ ਨਾਲ ਉਨ੍ਹਾਂ ਦੀ ਲਗਪਗ ਪੂਰੀ ਫੈਕਲਟੀ ਨੇ ਵੀ ਕੰਮ ਠੱਪ ਕਰ ਦਿੱਤਾ ਸੀ। ਓਪੀਡੀ ਨਾਲ ਟਲ਼ੀ ਸਰਜਰੀ ਵੀ ਪੀਜੀਆਈ 'ਚ ਰੈਜ਼ੀਡੈਂਟਸ ਡਾਕਟਰਾਂ ਦੀ ਹੜਤਾਲ ਕਾਰਨ ਸ਼ਨਿਚਰਵਾਰ ਨੂੰ ਓਪੀਡੀ ਸੇਵਾ ਠੱਪ ਰਹੀ। ਇਕ ਵੀ ਨਵੇਂ ਮਰੀਜ਼ ਦੀ ਰਜਿਸਟ੍ਰੇਸ਼ਨ ਨਹੀਂ ਹੋਈ। ਜਦਕਿ ਸਾਧਾਰਨ ਦਿਨਾਂ 'ਚ ਅੱਠ ਤੋਂ ਦਸ ਹਜ਼ਾਰ ਮਰੀਜ਼ਾਂ ਦਾ ਇਲਾਜ ਹੁੰਦਾ ਹੈ। ਇੱਥੇ ਚੰਡੀਗੜ੍ਹ ਦੇ ਇਲਾਵਾ ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ ਅਤੇ ਦਿੱਲੀ ਦੇ ਹਜ਼ਾਰਾਂ ਮਰੀਜ਼ ਇਲਾਜ ਕਰਵਾਉਣ ਆਉਂਦੇ ਹਨ। ਹਾਲਾਂਕਿ ਪੀਜੀਆਈ ਪ੍ਰਸ਼ਾਸਨ ਨੇ ਓਪੀਡੀ 'ਚ ਸੈਂਕੜੇ ਮਰੀਜ਼ਾਂ ਦੇ ਇਲਾਜ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪੀਜੀਆਈ ਸਿਰਫ਼ ਚੰਡੀਗੜ੍ਹ ਹੀ ਨਹੀਂ, ਪੰਜਾਬ ਅਤੇ ਹਰਿਆਣਾ ਦਾ ਵੀ ਮੁੱਖ ਰੈਫਰਲ ਸੈਂਟਰ ਹੈ। ਇੱਥੇ ਅਤਿ ਗੰਭੀਰ ਮਰੀਜ਼ ਰੈਫਰ ਕੀਤੇ ਜਾਂਦੇ ਹਨ। ਅਜਿਹੀ ਸਥਿਤੀ 'ਚ ਇੱਥੇ ਮਰੀਜ਼ਾਂ ਦੀ ਮੌਤ ਦੇ ਮਾਮਲੇ 'ਚ ਹੜਤਾਲ ਅਤੇ ਸਾਧਾਰਨ ਦਿਨਾਂ ਦੀ ਸਥਿਤੀ 'ਚ ਤੁਲਨਾ ਕਰਨਾ ਉਚਿਤ ਨਹੀਂ ਹੋਵੇਗਾ।

#PGI #Chandhigarh #DoctorsStrike #IMA #OPD 15


#PGI #Chandhigarh #DoctorsStrike #IMA #OPD
ਡਾਕਟਰਾਂ ਦੀ ਹੜਤਾਲ ਕਾਰਨ ਹਾਹਾਕਾਰ,

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)