- Date: 20 Sep, 2019(Friday)
Time:
 logo

ਸਿਹਤ ਵਿਭਾਗ ਵੱਲੋਂ ਡੇਂਗੂ, ਚਿਕਨਗੁਨੀਆਂ ਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਡੇਂਗੂ ਅਤੇ ਚਿਕਨਗੁਨੀਆਂ ਦੇ ਖਾਤਮੇ ਲਈ ਫਰਾਈਡੇ ਡਰਾਈ ਡੇ ਮਨਾਇਆ ਜਾਵੇ

Jul26,2019 | BALRAJ KHANNA | Ludhiana

ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਸਿਵਲ ਸਰਜਨ ਡਾ.ਬਲਵਿੰਦਰ ਦੀ ਅਗੁਵਾਈ ਵਿੱਚ ਡੇਂਗੂ, ਚਿਕਨਗੁਨੀਆਂ, ਮਲੇਰੀਆ, ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਪੀਲੀਆ, ਹੈਪੇਟਾਇਟਸ-ਏ, ਈ, ਹੈਪੇਟਾਈਟਸ-ਬੀ ਅਤੇ ਸੀ ਸਬੰਧੀ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਰਮੇਸ਼ ਕੁਮਾਰ ਵੱਲੋਂ ਵਿਦਿਆਰਥਣਾਂ ਨੂੰ ਡੇਂਗੂ, ਚਿਕਨਗੁਨੀਆ, ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ। ਦਫ਼ਤਰ ਸਿਵਲ ਸਰਜਨ ਲੁਧਿਆਣਾ ਦੇ ਮਾਸ ਮੀਡੀਆ ਵਿੰਗ ਵੱਲੋਂ ਇਹਨਾਂ ਬਿਮਾਰੀਆਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ। ਸਹਾਇਕ ਸਿਵਲ ਸਰਜਨ ਡਾ.ਬਲਵਿੰਦਰ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਉਕਤ ਬਿਮਾਰੀਆਂ ਤੋਂ ਬਚਾਓ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਦਫ਼ਤਰ ਸਿਵਲ ਸਰਜਨ ਲੁਧਿਆਣਾ ਦੀ ਐਂਟੀ ਲਾਰਵਾ ਟੀਮ ਵੱਲੋਂ ਕਾਲਜ਼ ਕੈਂਪਸ ਵਿੱਚ ਮੱਛਰਾਂ ਦੇ ਬਰੀਡਿੰਗ ਪੁਆਇੰਟ ਚੈਕ ਕੀਤੇ ਗਏ। ਡਾ.ਰਮੇਸ਼ ਕੁਮਾਰ ਵੱਲੋਂ ਵਿਦਿਆਰਥਣਾਂ ਨੂੰ ਸਿਹਤ ਸਿੱਖਿਆ ਵਿੱਚ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਏਡੀਜ਼ ਨਾਂ ਦੇ ਮੱਛਰ ਨਾਲ ਹੁੰਦਾ ਹੈ ਜੋ ਕਿ ਦਿਨ ਵੇਲੇ ਕੱਟਦਾ ਹੈ। ਇਸ ਦੇ ਲੱਛਣ ਜਿਵੇਂ ਕਿ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਨੇ, ਅੱਖਾਂ ਦੇ ਪਿਛਲੇ ਪਾਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵੱਗਣਾ, ਜੋੜਾਂ ਵਿੱਚ ਦਰਦ ਬਾਰੇ ਦੱਸਿਆ ਗਿਆ। ਮੱਛਰਾਂ ਦੀ ਬਰੀਡਿੰਗ ਤੋਂ ਬਚਾਓ ਦੇ ਤਰੀਕੇ ਵੀ ਦੱਸੇ ਗਏ ਜਿਵੇਂ ਕਿ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇਕ ਵਾਰ ਜ਼ਰੂਰ ਸਾਫ ਕਰੋ। ਪੂਰੇ ਬਾਜੂ ਦੇ ਕਪੜੇ ਪਹਿਨੋ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉ ਕਰੀਮਾਂ/ਤੇਲ ਦਾ ਇਸਤੇਮਾਲ ਕਰੋ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਕੀਆਂ ਨੂੰ ਢੱਕ ਕੇ ਰੱਖੋ। ਟੁੱਟੇ ਬਰਤਨਾਂ ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਦਵਾਈ ਨਾ ਲਵੋ, ਪੈਰਾਸੀਟਾਮੋਲ ਦਵਾਈ ਡਾਕਟਰ ਦੀ ਸਲਾਹ ਨਾਲ ਹੀ ਲਵੋ। ਗਰਮੀਆਂ ਅਤੇ ਬਰਸਾਤਾਂ ਦੇ ਸੀਜਨ ਵਿੱਚ ਪਾਣੀ ਉਬਾਲ ਕੇ ਹੀ ਪੀਓ। ਸ਼ੁਕਰਵਾਰ ਦਾ ਦਿਨ ਫਰਾਈ ਡੇ ਡਰਾਈ ਡੇ ਦੇ ਤੌਰ 'ਤੇ ਮਨਾਇਆ ਜਾਵੇ ਤਾਂ ਜੋ ਅਸੀਂ ਡੇਂਗੂ ਬੁਖਾਰ ਤੋਂ ਬੱਚ ਸਕੀਏ। ਪ੍ਰਿੰਸੀਪਲ ਮੈਡਮ ਸ੍ਰੀਮਤੀ ਸਵਿਤਾ ਸ਼ਰਮਾ, ਸਾਇੰਸ ਸੁਸਾਇਟੀ ਡਾ.ਮਾਧਵੀ ਵਸ਼ਿਸ਼ਟ ਅਤੇ ਸਮੂਹ ਸਟਾਫ ਵੱਲੋਂ ਕੈਂਪ ਵਿੱਚ ਸ਼ਮੂਲੀਅਤ ਅਤੇ ਪੂਰਨ ਸਹਿਯੋਗ ਦਿੱਤਾ ਗਿਆ।

#Dengue #DryDay #CivilSurgeonOfficeLudhiana 12


#Dengue #DryDay #CivilSurgeonOfficeLudhiana
ਸਿਹਤ ਵਿਭਾਗ ਵੱਲੋਂ ਡੇਂਗੂ, ਚਿਕਨਗੁਨੀਆਂ ਤੇ ਮਲੇਰੀਆ ਤੋਂ ਬ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)