- Date: 20 Sep, 2019(Friday)
Time:
 logo

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਫ਼ੇਜ਼-6 ਵਿੱਚ ਮਾਰਿਆ ਛਾਪਾ

ਐਕਸ-ਰੇਅ ਮਸ਼ੀਨ ਦੀ ਕਾਰਜਪ੍ਰਣਾਲੀ ਵਿੱਚ ਤਰੁੱਟੀ ਆਈ ਸਾਹਮਣੇ

ਦਵਾਈਆਂ ਦਾ ਸਟਾਕ ਕੀਤਾ ਚੈੱਕ

Jul24,2019 | GURVINDER SINGH MOHALI | Mohali

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸਿਵਲ ਹਸਪਤਾਲ ਫ਼ੇਜ਼-6 ਵਿੱਚ ਛਾਪਾ ਮਾਰਿਆ ਅਤੇ ਮਰੀਜ਼ਾਂ ਤੋਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀ ਸਿੱਧੂ ਅੱਜ ਦੁਪਹਿਰੇ ਤਕਰੀਬਨ 11:30 ਵਜੇ ਅਚਾਨਕ ਸਿਵਲ ਹਸਪਤਾਲ ਪੁੱਜੇ ਅਤੇ ਪਰਚੀਆਂ ਬਣਾਉਣ ਲਈ ਕਤਾਰਾਂ ਵਿੱਚ ਲੱਗੇ ਮਰੀਜ਼ਾਂ ਨੂੰ ਮਿਲੇ। ਇਸ ਮੌਕੇ ਕਈ ਮਰੀਜ਼ਾਂ ਨੇ ਉਨ੍ਹਾਂ ਨੂੰ ਐਕਸ ਰੇਅ ਮਸ਼ੀਨ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਬਾਰੇ ਦੱਸਿਆ, ਜਿਸ ਉਤੇ ਉਹ ਸਿੱਧੇ ਐਕਸ-ਰੇਅ ਵਿਭਾਗ ਵਿੱਚ ਗਏ ਅਤੇ ਐਸ.ਐਮ.ਓ. ਡਾਕਟਰ ਮਨਜੀਤ ਸਿੰਘ ਅਤੇ ਸਬੰਧਤ ਵਿਭਾਗ ਦੇ ਡਾਕਟਰ ਨੂੰ ਬੁਲਾ ਕੇ ਮਸ਼ੀਨ ਦੇ ਕੰਮ ਨਾ ਕਰਨ ਸਬੰਧੀ ਪੁੱਛਿਆ ਅਤੇ ਤਾਕੀਦ ਕੀਤੀ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਸਰਕਾਰ ਦੇ ਦੋ ਤਰਜੀਹੀ ਖੇਤਰ ਹਨ ਅਤੇ ਇਨ੍ਹਾਂ ਸੇਵਾਵਾਂ ਨੂੰ ਸੁਚਾਰੂ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਹੋਣ ਦੇ ਨਾਤੇ ਉਹ ਮਰੀਜ਼ਾਂ ਦੀ ਖੱਜਲ ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮਰੀਜ਼ਾਂ ਤੋਂ ਮੁਫ਼ਤ ਦਵਾਈਆਂ ਮਿਲਣ ਬਾਰੇ ਪੁੱਛਿਆ ਅਤੇ ਐਮਰਜੈਂਸੀ ਵਿੱਚ ਦਵਾਈਆਂ ਦਾ ਸਟਾਕ ਵੀ ਚੈੱਕ ਕੀਤਾ। ਉਨ੍ਹਾਂ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਅਤੇ ਫਾਰਮੇਸੀ ਦਾ ਵੀ ਦੌਰਾ ਕੀਤਾ ਅਤੇ ਸਟਾਫ ਤੋਂ ਦਵਾਈਆਂ ਦੇ ਸਟਾਕ ਤੇ ਵੰਡ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਦਵਾਈਆਂ ਹਸਪਤਾਲ ਵਿੱਚ ਮੌਜੂਦ ਹਨ, ਉਹ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਫ਼ੇਜ਼-6 ਵਿੱਚ ਮਾਰਿਆ ਛਾਪਾ 12


ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਫ਼ੇਜ਼-6 ਵਿੱਚ ਮਾਰਿਆ ਛਾਪਾ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਫ਼ੇਜ਼-6 ਵ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)