- Date: 20 Sep, 2019(Friday)
Time:
 logo

ਭਾਰਤ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਚੀਨ ਸਹਿਯੋਗ ਦੇਵੇਗਾ-ਕਾਰਜਕਾਰੀ ਚੀਨੀ ਰਾਜਦੂਤ

Jul21,2019 | GAUTAM JALANDHARI | Ludhiana

ਭਾਰਤ ਸਰਕਾਰ ਅਤੇ ਚੀਨ ਸਰਕਾਰ ਦੇ ਸਾਝੇ ਸਹਿਯੋਗ ਨਾਲ ਲੁਧਿਆਣਾ ਸਥਿਤ ਡਾਕਟਰ ਡੀ.ਐਨ ਕੋਟਨਿਸ ਵਿੱਚ ਚੀਨੀ ਇਲਾਜ ਪ੍ਰਣਾਲੀ ਜੋ ਕਿ ਐਕੁਪੰਕਚਰ ਪ੍ਰਣਾਲੀ ਦੇ ਨਾ ਹੇਠ ਜਾਣੀ ਜਾਦੀ ਹੈ,ਨੁੰ ਦੋਵਾ ਸਰਕਾਰਾ ਵਿਚਾਲੇ ਹੋਏ ਲਿਖਤੀ ਸਮਝੋਤੇ ਤਹਿਤ ਭਾਰਤ ਵਿੱਚ ਪ੍ਰਫੁੱਲਤ ਕੀਤਾ ਜਾ ਰਿਹਾ ਹੈ,ਜਦੋ ਕਿ ਇਸ ਦੇ ਇਵਜ ਵਿੱਚ ਚੀਨ ਵਿੱਚ ਯੋਗ ਨੁੰ ਵਧਾਇਆ ਜਾ ਰਿਹਾ ਹੈ।ਇਹ ਵਿਚਾਰ ਭਾਰਤ ਸਥਿਤ ਦਿੱਲੀ ਵਿੱਚ ਚੀਨੀ ਦੂਤਾਵਾਸ ਵਿੱਚ ਤੈਨਾਤ ਕਾਰਜਕਾਰੀ ਰਾਜਦੂਤ ਮਿਸਟਰ ਜਾਂਗ ਜਿਆਕਿਸਨ ਨੇ ਅੱਜ ਲੁਧਿਆਣਾ ਸਥਿਤ ਡਾਕਟਰ ਡੀ.ਐਨ ਕੋਟਨਿਸ ਹਸਪਤਾਲ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਸੰਬੰਧੀ ਸ਼ੁਰੂ ਹੋਈ ਕੌਮਾਤਰੀ ਪੱਧਰ ਦੀ ਕਾਰਜਸ਼ਾਲਾ ਦਾ ਉਦਘਾਟਨ ਕਰਦਿਆ ਪ੍ਰਗਟ ਕੀਤੇ । ਇਸ ਮੌਕੇ ਕਾਰਜਕਾਰੀ ਰਾਜਦੂਤ ਨੇ ਕਿਹਾ ਕਿ ਐਕੁਪੰਕਚਰ ਇਲਾਜ ਪ੍ਰਣਾਲੀ ਜਿਥੇ ਭਿਆਨਕ ਸਰੀਰਕ ਬੀਮਾਰੀਆ ਦੇ ਇਲਾਜ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ,ਉਥੇ ਸਸਤੀ ਹੋਣ ਦੇ ਨਾਲ-ਨਾਲ ਬੀਮਾਰੀ ਜੜ੍ਹ ਤੋ ਕੱਢਣ ਲਈ ਵੀ ਸਾਰਥਕ ਹੈ।ਚੀਨੀ ਰਾਜਦੂਤ ਨੇ ਅੱਗੇ ਕਿਹਾ ਕਿ ਚੀਨ ਭਾਰਤ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਪ੍ਰਫੁੱਲਤ ਕਰਨ ਲਈ ਭਾਰਤ ਸਰਕਾਰ ਹਰ ਸੰਭਵ ਸਹਿਯੋਗ ਦੇਵੇਗਾ।ਇਸ ਮੌਕੇ ਕਾਰਜਸ਼ਾਲਾ ਦੌਰਾਨ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਹਾਜਰ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਾ ਦੇ ਗਵਰਨਿਗ ਬਾਡੀ ਦੇ ਮੈਬਰ ਡਾ.ਦਿਨੇਸ਼ ਉਪਾਧਿਆ ਨੇ ਸੰਬੋਧਨ ਭਾਰਤ ਸਰਕਾਰ ਕੁਦਰਤੀ ਇਲਾਜ ਪ੍ਰਣਾਲੀ,ਯੋਗਾ,ਐਕੁਪੰਕਚਰ ਇਲਾਜ ਪ੍ਰਣਾਲੀ,ਐਕੁਪ੍ਰੰਸ਼ਰ ਇਲਾਜ ਪ੍ਰਣਾਲੀ ਸਮੇਤ ਭਾਰਤੀ ਰਿਵਾਇਤੀ ਇਲਾਜ ਪ੍ਰਣਾਲੀ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਜੂਟਾ ਰਹੀ ਹੈ।ਇਸ ਮੌਕੇ ਏ.ਆਈ.ਜੀ ਇਕਬਾਲ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ ,ਜਦੋ ਕਿ ਹਸਪਤਾਲ ਦੇ ਪ੍ਰਮੁੱਖ ਪ੍ਰਬੰਧਕ ਤੇ ਐਕੂਪੰਕਚਰ ਇਲਾਜ ਪ੍ਰਣਾਲੀ ਦੇ ਮਾਹਿਰ ਡਾ.ਇੰਦਰਜੀਤ ਸਿੰਘ ਢੀਗਰਾ ਨੇ ਚੀਨੀ ਇਲਾਜ ਪ੍ਰਣਾਲੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ।ਇਸ ਮੌਕੇ ਕਾਰਜਸ਼ਾਲਾ ਵਿੱਚ ਵਿਸ਼ੇਸ ਤੌਰ ਤੇ ਆਪਣੇ ਕੁੰਜੀਵਤ ਐਕੁਪੰਕਚਰ ਇਲਾਜ ਪ੍ਰਣਾਲੀ ਸੰਬੰਧੀ ਪਰਚੇ ਪੜਨ ਲਈ ਚੀਨ ਤੋ ਪਹੁੰਚੇ 7 ਮਾਹਿਰ ਡਾਕਟਰਾ ਤੋ ਇਲਾਵਾ ਡਾ.ਨੇਹਾ ਢੀਗਰਾ,ਡਾ.ਸੰਦੀਪ ਚੋਪੜਾ(ਦਿੱਲੀ),ਡਾ ਚੇਤਨਾ ਚੋਪੜਾ (ਦਿੱਲੀ),ਡਾ.ਬਖਸ਼ੀ (ਕੋਲਕਾਤਾ),ਡਾ.ਜੀ.ਐਸ ਮੱਕੜ (ਲੁਧਿਆਣਾ) ਤੇ ਹੋਰ ਡਾਕਟਰਾ ਨੇ ਵੀ ਆਪਣੇ ਵਿਚਾਰ ਰੱਖੇ।ਕਾਰਕਸ਼ਾਲਾ ਦੌਰਾਨ ਦੇਸ਼-ਵਿਦੇਸ਼ ਵਿੱਚੋ ਵੱਡੀ ਗਿਣਤੀ ਡੈਲੀਗੇਟਸ ਹਿੱਸਾ ਲੈ ਰਹੇ ਹਨ ਇਸ ਮੌਕੇ ਨੇਹਾ ਢੀਗਰਾ ਨੇ ਦੱਸਿਆ ਕਿ ਕਾਰਕਸ਼ਾਲਾ 31ਜੁਲਾਈ ਜਾਰੀ ਰਹੇਗੀ ਤੇ ਇਸ ਦੇ ਨਾਲ ਨਾਲ ਲੋੜਵੰਦ ਮਰੀਜਾ ਲਈ ਐਕੂਪੰਕਚਰ ਇਲਾਜ ਪ੍ਰਣਾਲੀ ਨਾਲ ਸੰਬੰਧ ਡਾਕਟਰੀ ਕੈਪ ਦੀ ਲੜੀ ਵੀ ਚਲਦੀ ਰਹੇਗੀ ।ਤੇ ਇਸ ਮੌਕੇ ਕਾਗਰਸੀ ਆਗੂ ਦਲਜੀਤ ਸਿੰਘ ਭੋਲਾ.ਭਾਜਪਾ ਆਗੂ ਜਸਵੰਤ ਸਿੰਘ,ਤਰਸੇਮ ਗੁਪਤਾ ,ਵਿਜੈ ਤਾਇਲ ,ਅਜੈ ਅਰੋੜਾ,ਅਸਵਨੀ ਕੁਮਾਰ,ਡਾ.ਰਘਵੀਰ ਸਿੰਘ,ਸੀਮਾ ਮਹਿਤਾ ਤੋ ਇਲਾਵਾ ਹੋਰ ਸ਼ਖਸੀਅਤਾਂ ਹਾਜਰ ਸਨ

ਭਾਰਤ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਚੀਨ ਸਹਿਯੋਗ ਦੇਵੇਗਾ-ਕਾਰਜਕਾਰੀ ਚੀਨੀ ਰਾਜਦੂਤ 69


ਭਾਰਤ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਚੀਨ ਸਹਿਯੋਗ ਦੇਵੇਗਾ-ਕਾਰਜਕਾਰੀ ਚੀਨੀ ਰਾਜਦੂਤ
ਭਾਰਤ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)