- Date: 20 Sep, 2019(Friday)
Time:
 logo

ਮੋਹਾਲੀ ਵਿੱਚ ਅਗਲੇ ਸਾਲ ਸ਼ੁਰੂ ਹੋਵੇਗਾ ਮੈਡੀਕਲ ਕਾਲਜ: ਮਨਪ੍ਰੀਤ ਬਾਦਲ

-ਵਿੱਤ ਮੰਤਰੀ ਨੇ ਮੈਡੀਕੋਜ਼ ਸੈਂਟਰ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ

Jul19,2019 | GURVINDER SINGH MOHALI | SAS NAGAR

ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਨੇ ਅਗਲੇ ਸਾਲ ਮੁਹਾਲੀ ਵਿੱਚ ਮੈਡੀਕਲ ਕਾਲਜ ਸ਼ਰੂ ਕਰਨ ਦਾ ਫੈਸਲਾ ਕੀਤਾ ਹੈ ਜਿਸਦੇ ਲਈ ਵਿੱਤ ਵਿਭਾਗ ਵਲੋਂ ਸਾਰੀਆਂ ਮੰਜੂਰੀਆਂ ਪੂਰੀ ਕਰ ਦਿੱਤੀਆਂ ਗਈਆਂ ਹਨ| ਸ੍ਰ. ਮਨਪ੍ਰੀਤ ਸਿੰਘ ਬਾਦਲ ਚੰਡੀਗੜ੍ਹ ਦੇ ਸੈਕਟਰ-22 ਵਿਖੇ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਸਹੂਲਤਾਂ ਨਾਲ ਲੈਸ ਮੈਡੀਕੋਜ਼ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਮਗਰੋਂ ਇਥੇ ਮੌਜੂਦ ਡਾਕਟਰਾਂ, ਮੈਡੀਕਲ ਅਤੈ ਪੈਰਾ ਮੈਡੀਕਲ ਸਟਾਫ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ| ਇਸ ਨਵੀਂ ਇਮਾਰਤ ਵਿੱਚ ਹਰ ਸਾਲ ਦੋ ਲੱਖ ਤੋਂ ਵੱਧ ਲੋਕਾਂ ਦੇ ਟੈਸਟ ਅਤੇ ਜਾਂਚ ਕਰਨ ਦੀ ਸਮਰਥਾ ਹੈ| ਇਸ ਮੌਕੇ ਤੇ ਮਨਪ੍ਰੀਤ ਬਾਦਲ ਨੇ ਦੋ ਦਿਨ ਤੱਕ ਚਲੱਣ ਵਾਲੇ ਮੁਫਤ ਮੈਡੀਕਲ ਜਾਂਚ ਕੈਂਪ ਦਾ ਵੀ ਉਦਘਾਟਨ ਕੀਤਾ| ਉਹਨਾਂ ਕਿਹਾ ਕਿ ਮੁਹਾਲੀ ਮੈਡੀਕਲ ਕਾਲਜ ਵਿੱਚ ਅਗਲੇ ਸਾਲ ਤੋਂ ਕਲਾਸਾਂ ਚਾਲੂ ਕਰਨ ਦੀ ਤਿਆਰੀ ਹੋ ਚੁੱਕੀ ਹੈ| ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਯੋਜਨਾ ਦਾ ਵਿਸਥਾਰ ਕਰਦੇ ਹੋਏ ਨਵੇਂ ਰੂਪ ਵਿੱਚ ਛੇਤੀ ਹੀ ਲਾਗੂ ਕੀਤਾ ਜਾਵੇਗਾ, ਜਿਸ ਨਾਲ ਲੱਖਾਂ ਪੰਜਾਬੀਆਂ ਨੂੰ ਲਾਭ ਮਿਲੇਗਾ| ਇਸ ਮੌਕੇ ਮੈਡੀਕੋਜ਼ ਸੈਂਟਰ ਦੇ ਡਿਪਟੀ ਡਾਈਰੈਕਟਰ ਹਰਨੀਤ ਸਿੰਘ ਅਤੇ ਫਾਂਊਡਰ ਡਾਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਜੀਵਨਸ਼ੈਲੀ ਅਤੇ ਖਾਣਪੀਣ ਦੀਆਂ ਆਦਤਾਂ ਕਾਰਨ ਅੱਜ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ| ਅਜਿਹੇ ਵਿੱਚ ਲੋਕਾਂ ਨੂੰ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ ਅਤੇ ਜਿਹੜੇ ਵਿਅਕਤੀ ਪੰਜਾਹ ਸਾਲ ਉਮਰ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਸਾਲ ਵਿੱਚ ਦੋ ਵਾਰ ਟੈਸਟ ਕਰਵਾਉਣੇ ਚਾਹੀਦੇ ਹਨ| ਉਨ੍ਹਾਂ ਕਿਹਾ ਕਿ ਮੈਡੀਕੋਜ਼ ਸੈਂਟਰ ਦੀ ਪੁਰਾਣੀ ਇਮਾਰਤ ਵਿੱਚ ਜਿਥੇ ਹਰ ਸਾਲ ਇੱਕ ਲੱਖ ਦੇ ਕਰੀਬ ਰੋਗੀਆਂ ਦੀ ਜਾਂਚ ਅਤੇ ਟੈਸਟ ਆਦਿ ਕੀਤੇ ਜਾਂਦੇ ਸਨ, ਉਥੇ ਹੀ 25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਵਿੱਚ ਕਈ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ| ਇਥੇ ਸਲਾਨਾ ਦੋ ਲੱਖ ਦੇ ਕਰੀਬ ਲੋਕਾਂ ਦੇ ਟੈਸਟ ਕਰਵਾਏ ਜਾਣ ਦੀ ਸਮਰਥਾ ਹੈ| ਭਵਿੱਖ ਵਿੱਚ ਮੈਡੀਕੋਜ਼ ਸੈਂਟਰ ਦੀ ਚੰਡੀਗੜ੍ਹ ਨੇੜਲੇ ਸ਼ਹਿਰਾਂ ਵਿੱਚ ਵਿਸਥਾਰ ਕੀਤਾ ਜਾਵੇਗਾ|

-ਵਿੱਤ ਮੰਤਰੀ ਨੇ ਮੈਡੀਕੋਜ਼ ਸੈਂਟਰ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ 18


-ਵਿੱਤ ਮੰਤਰੀ ਨੇ ਮੈਡੀਕੋਜ਼ ਸੈਂਟਰ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
ਮੋਹਾਲੀ ਵਿੱਚ ਅਗਲੇ ਸਾਲ ਸ਼ੁਰੂ ਹੋਵੇਗਾ ਮੈਡੀਕਲ ਕਾਲਜ: ਮਨਪ੍

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)