- Date: 20 Sep, 2019(Friday)
Time:
 logo

ਗਿੱਲ ਪਿੰਡ ਵਿੱਚ ਖੁੱਲਿਆ ਬਲੱਡ ਬੈਂਕ, ਇਲਾਕੇ ਦੇ ਲੱਖਾਂ ਲੋਕਾਂ ਨੂੰ ਮਿਲੇਗਾ ਲਾਭ

ਪ੍ਰੋਲਾਈਫ ਸੁਪਰ-ਸਪੈਸ਼ਲਿਟੀ ਹਸਪਤਾਲ ਵਿੱਚ ਕੈਬਿਨੇਟ ਮੰਤਰੀ ਆਸ਼ੂ ਨੇ ਕੀਤਾ ਬਲੱਡ ਬੈਂਕ ਦਾ ਉਦਘਾਟਨ

Jul6,2019 | ANIL PASSI | Ludhiana

ਲੱਖਾਂ ਦੀ ਆਬਾਦੀ ਵਾਲੇ ਇਲਾਕੇ ਸ਼ਿਮਲਾਪੁਰੀ, ਲੁਹਾਰਾ ਤੇ ਗਿਲ ਰੋਡ ਦੇ ਲੋਕਾਂ ਨੂੰ ਵੀ ਹੁਣ ਖੂਨ ਦੀ ਜਰੂਰਤ ਪੈਣ ਤੇ ਦੂਰ ਨਹੀਂ ਜਾਣਾ ਪਵੇਗਾ। ਕਿਓੰਕਿ ਗਿੱਲ ਪਿੰਡ ਵਿਖੇ ਮੌਜੂਦ ਪ੍ਰੋਲਾਈਫ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ। ਸ਼ਨੀਵਾਰ ਨੂੰ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ, ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਕਾਂਗਰਸ ਦੇ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਇਸਦਾ ਉਦਘਾਟਨ ਕੀਤਾ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਬਲੱਡ ਬੈਂਕ ਸਥਾਪਿਤ ਕਰਨ ਤੇ ਹਸਪਤਾਲ ਦੇ ਸੰਚਾਲਕ ਡਾ. ਐਚ.ਐਸ. ਜੌਲੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬਲੱਡ ਜਿੰਦਗੀ ਬਚਾਉਣ ਲਈ ਸਭ ਤੋਂ ਜਰੂਰੀ ਚੀਜ ਹੈ। ਜੇਕਰ ਇਹ ਸਮਾਂ ਰਹਿੰਦੇ ਮਿਲ ਜਾਵੇ ਤਾਂ ਮਰੀਜ ਦੀ ਜਾਨ ਬਚਾਈ ਜਾ ਸਕਦੀਹੈ। ਡਾ. ਜੌਲੀ ਨੇ ਕਿਹਾ ਕਿ ਪੂਰੇ ਗਿੱਲ ਰੋਡ ਤੇ ਕਿਤੇ ਵੀ ਬਲੱਡ ਬੈਂਕ ਮੌਜੂਦ ਨਹੀਂ ਸੀ। ਇਸ ਕਾਰਣ ਇਹਨਾਂ ਇਲਾਕਿਆਂ ਦੇ ਨਰਸਿੰਗ ਹੋਮਾਂ ਤੇ ਹਸਪਤਾਲਾਂ ਵਿੱਚ ਦਾਖਿਲ ਮਰੀਜਾਂ ਦੇ ਲਈ ਬਲੱਡ ਦਾ ਇੰਤਜਾਮ ਕਰਨ ਲਈ ਕਾਫੀ ਦੂਰ ਜਾਣਾ ਪੈਂਦਾ ਸੀ। ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਇਹ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ। ਤਾਂ ਜੋ ਜਰੂਰਤ ਪੈਣ ਦੇ ਮਰੀਜ ਦੇ ਰਿਸ਼ਤੇਦਾਰਾਂ ਨੂੰ ਬਲੱਡ ਲੈਣ ਲਈ ਦੂਰ ਨਾ ਜਾਣਾ ਪਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖੂਨ ਕੇਵਲ ਇਨਸਾਨ ਦੇ ਸ਼ਰੀਰ ਵਿੱਚ ਹੀ ਬਣਦਾ ਹੈ। ਇਸ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਤੇ ਡਾ. ਪੰਕਜ ਸੇਠ, ਡਾ. ਏ.ਐਸ.ਪਾਸੀ, ਡਾ. ਐਚ.ਐਸ.ਸੈਣੀ, ਬਲੱਡ ਬੈਂਕ ਦੇ ਡਾਇਰੈਕਟਰ ,ਸੰਦੀਪ ਐਹਲਾਵਤ ਅਤੇ ਰੋਟਰੀਆਨ ਸੰਜੇ ਤ੍ਰਿਪਾਠੀ, ਬਲਵਿੰਦਰ ਸਿੰਘ ਕਾਹਲੋਂ, ਸਰਦਾਰ ਕਲਵਿੰਦਰ ਸਿੰਘ ਲੋਟੇ, ਹਸਪਤਾਲ ਦੀ ਮੈਨੇਜਰ ਰਣਜੀਤ ਕੌਰ ਤੇ ਪਰਮਿੰਦਰ ਸਿੰਘ ਵੀ ਮੌਜੂਦ ਰਹੇ।

ਪ੍ਰੋਲਾਈਫ ਸੁਪਰ-ਸਪੈਸ਼ਲਿਟੀ ਹਸਪਤਾਲ ਵਿੱਚ ਕੈਬਿਨੇਟ ਮੰਤਰੀ ਆਸ਼ੂ ਨੇ ਕੀਤਾ ਬਲੱਡ ਬੈਂਕ ਦਾ ਉਦਘਾਟਨ 24


ਪ੍ਰੋਲਾਈਫ ਸੁਪਰ-ਸਪੈਸ਼ਲਿਟੀ ਹਸਪਤਾਲ ਵਿੱਚ ਕੈਬਿਨੇਟ ਮੰਤਰੀ ਆਸ਼ੂ ਨੇ ਕੀਤਾ ਬਲੱਡ ਬੈਂਕ ਦਾ ਉਦਘਾਟਨ
ਗਿੱਲ ਪਿੰਡ ਵਿੱਚ ਖੁੱਲਿਆ ਬਲੱਡ ਬੈਂਕ, ਇਲਾਕੇ ਦੇ ਲੱਖਾਂ ਲੋ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)