- Date: 20 Sep, 2019(Friday)
Time:
 logo

ਸਿਵਲ ਹਸਪਤਾਲ ਵਿੱਚ ਖੂਨ ਦੀ ਕਮੀ ਦੀ ਖ਼ਬਰ ਸੁਣਦਿਆਂ ਡਿਪਟੀ ਕਮਿਸ਼ਨਰ ਖੁਦ ਪਹੁੰਚੇ ਖੂਨਦਾਨ ਕਰਨ

-ਲੋੜਵੰਦਾਂ ਨੂੰ ਖੂਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ

-ਕਿਹਾ! ਲੋਕ ਸਵੈ-ਇੱਛਾ ਨਾਲ ਖੂਨਦਾਨ ਕਰਨ ਲਈ ਅੱਗੇ ਆਉਣ

Jul4,2019 | GAUTAM JALANDHARI | Ludhiana

ਸਿਵਲ ਹਸਪਤਾਲ ਲੁਧਿਆਣਾ ਦੀ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਦਾ ਪਤਾ ਲੱਗਣ 'ਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅੱਜ ਖੁਦ ਖੂਨ ਦਾਨ ਕਰਨ ਲਈ ਬਲੱਡ ਬੈਂਕ ਪਹੁੰਚ ਗਏ। ਇਸ ਮੌਕੇ ਉਨ•ਾਂ ਜਿੱਥੇ ਖੂਨ ਦਾਨ ਕੀਤਾ, ਉਥੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਵੈ-ਇੱਛਾ ਨਾਲ ਖੂਨ ਦਾਨ ਕਰਨ ਲਈ ਅੱਗੇ ਆਉਣ। ਦੱਸਣਯੋਗ ਹੈ ਕਿ ਸਥਾਨਕ ਸਿਵਲ ਹਸਪਤਾਲ ਦੀ ਬਲੱਡ ਬੈਂਕ ਲੋੜਵੰਦ ਲੋਕਾਂ ਨੂੰ ਖੂਨ ਦੀ ਉਪਲੱਬਧਤਾ ਕਰਾਉਣ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਬੈਂਕ ਤੋਂ ਰੋਜ਼ਾਨਾ ਸੈਂਕੜੇ ਬਲੱਡ ਯੂਨਿਟ ਖ਼ਪਤ ਹੁੰਦੀ ਹੈ। ਪਰ ਲੋਕਾਂ ਵਿੱਚ ਖੂਨ ਦਾਨ ਦੀ ਘੱਟ ਰੁਚੀ ਦੇ ਚੱਲਦਿਆਂ ਬੀਤੇ ਦਿਨੀਂ ਇਸ ਬੈਂਕ ਵਿੱਚ ਬਲੱਡ ਦੀ ਕਮੀ ਬਾਰੇ ਵੱਖ-ਵੱਖ ਮਾਧਿਅਮਾਂ ਰਾਹੀਂ ਸੂਚਨਾ ਮਿਲੀ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਇਸ ਸੰਬੰਧੀ ਲੋਕਾਂ ਸਾਹਮਣੇ ਉਦਾਹਰਨ ਪੇਸ਼ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨਿੱਜੀ ਤੌਰ 'ਤੇ ਖੂਨ ਦਾਨ ਕਰਨ ਪਹੁੰਚ ਗਏ। ਇਸ ਮੌਕੇ ਆਮ ਲੋਕਾਂ ਨੂੰ ਸਵੈ-ਇੱਛਾ ਨਾਲ ਖੂਨਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਸਮਾਜਿਕ ਕਾਰਜ ਵਿੱਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਵੈਸੇ ਤਾਂ ਸਿਵਲ ਹਸਪਤਾਲ ਦੀ ਬਲੱਡ ਬੈਂਕ ਵਿੱਚ ਹੁਣ ਖੂਨ ਦੀ ਕਮੀ ਆਉਣ ਨਹੀਂ ਦਿੱਤੀ ਜਾਵੇਗੀ, ਜੇਕਰ ਕਦੇ ਫਿਰ ਵੀ ਖ਼ਪਤ ਵਧਦੀ ਹੈ ਤਾਂ ਲੋੜਵੰਦ ਲੋਕ ਰੈੱਡ ਕਰਾਸ ਸੰਸਥਾ ਨਾਲ ਜਾਂ ਜ਼ਿਲ•ਾ ਪ੍ਰਸਾਸ਼ਨ ਨਾਲ ਸਿੱਧਾ ਰਾਬਤਾ ਕਰ ਸਕਦੇ ਹਨ। ਉਨ•ਾਂ ਮੁੜ ਭਰੋਸਾ ਪ੍ਰਗਟਾਇਆ ਕਿ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਸਿਵਲ ਹਸਪਤਾਲ ਵਿੱਚ ਖੂਨ ਦੀ ਕਮੀ ਦੀ ਖ਼ਬਰ ਸੁਣਦਿਆਂ ਡਿਪਟੀ ਕਮਿਸ਼ਨਰ ਖੁਦ ਪਹੁੰਚੇ ਖੂਨਦਾਨ ਕਰਨ 54


ਸਿਵਲ ਹਸਪਤਾਲ ਵਿੱਚ ਖੂਨ ਦੀ ਕਮੀ ਦੀ ਖ਼ਬਰ ਸੁਣਦਿਆਂ ਡਿਪਟੀ ਕਮਿਸ਼ਨਰ ਖੁਦ ਪਹੁੰਚੇ ਖੂਨਦਾਨ ਕਰਨ
ਸਿਵਲ ਹਸਪਤਾਲ ਵਿੱਚ ਖੂਨ ਦੀ ਕਮੀ ਦੀ ਖ਼ਬਰ ਸੁਣਦਿਆਂ ਡਿਪਟੀ ਕ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)