- Date: 20 Sep, 2019(Friday)
Time:
 logo

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਦਾ ਸ਼ਾਨਦਾਰ ਨਤੀਜਾ

Jul23,2018 | BALRAJ KHANNA | JALANDHAR

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ, ਜਲੰਧਰ ਦੇ ਵਿਦਿਆਰਥੀ ਅਧਿਆਪਕਾਂ ਨੇ ਮਈ-2018 ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਬੀ.ਐਡ. (ਸਮੈਸਟਰ ਚੌਥਾ) ਦੀ ਪ੍ਰੀਖਿਆ ਵਿੱਚ ਆਪਣੀ ਕਾਬਲੀਅਤ ਸਾਬਿਤ ਕਰਦੇ ਹੋਏ ਸ਼ਾਨਦਾਰ ਨਤੀਜੇ ਨਾਲ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। 41 ਵਿੱਚੋਂ 28 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਪ੍ਰਾਪਤ ਕੀਤੀ। 16 ਵਿਦਿਆਰਥੀਆਂ ਨੇ 75 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। 100 ਫੀਸਦੀ ਵਿਦਿਆਰਥੀ ਅਧਿਆਪਕਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਜਸਪ੍ਰੀਤ ਕਾਲਰਾ ਨੇ ਯੂਨੀਵਰਸਿਟੀ ਵਿੱਚ ਮੈਰਿਟ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਏਕਤਾ ਕੌਸ਼ਲ ਨੇ ਕਾਲਜ ਵਿੱਚ ਦੂਜਾ ਅਤੇ ਅਰਚਿਤਾ ਸੈਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਅਤੇ ਟੀਚਿੰਗ-ਲਰਨਿੰਗ ਪ੍ਰਕ੍ਰਿਆ ਵਿੱਚ ਫੈਸਿਲੀਟੇਟਰ ਦੇ ਰੂਪ ਵਿੱਚ ਕੰਮ ਕਰਨ ਲਈ ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਅਤੇ ਸਾਰੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਤੇ ਵਧਾਈ ਦਿੱਤੀ। ਡਿਸਟਿੰਕਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ-ਅਧਿਆਪਕਾਂ ਦੀ ਸੂਚੀ ਇਸ ਪ੍ਰਕਾਰ ਹੈ :- ਜਸਪ੍ਰੀਤ ਕਾਲਰਾ (79.53 ਫੀਸਦੀ), ਏਕਤਾ ਕੌਸ਼ਲ (79.18 ਫੀਸਦੀ), ਅਰਚਿਤਾ ਸੈਨੀ (78.29 ਫੀਸਦੀ), ਹਰਸਿਮਰਨ ਕੋਛੜ (78.18 ਫੀਸਦੀ), ਮੀਨੂ (77.94 ਫੀਸਦੀ), ਕਨਿਕਾ ਗੁਪਤਾ (77.76 ਫੀਸਦੀ), ਨਿਮਰਤਾ ਬੱਧਨ (76.82 ਫੀਸਦੀ), ਦਮਨਪ੍ਰੀਤ ਕੌਰ (76.65 ਫੀਸਦੀ), ਹਰਮੀਤ ਕੌਰ (76.53 ਫੀਸਦੀ), ਜਸਮੀਤ ਸੈਨੀ (76.35 ਫੀਸਦੀ), ਹਰਮੀਤ ਕੌਰ ਕਾਲਰਾ (76.24 ਫੀਸਦੀ), ਹਿਨਾ ਸਨਨ (75.41 ਫੀਸਦੀ), ਈਸ਼ਾ ਮਲਹੋਤਰਾ (75.12 ਫੀਸਦੀ), ਸੰਜੀਤ ਕੌਰ (75 ਫੀਸਦੀ), ਨੀਤੂ ਸ਼ਰਮਾ (74.88 ਫੀਸਦੀ), ਸੋਨਮ ਸਾਹੀ (74.82 ਫੀਸਦੀ), ਲਵਲੀਨ ਕੌਰ (74.35 ਫੀਸਦੀ), ਰਾਧਿਕਾ ਵਾਸਨ (74.35 ਫੀਸਦੀ), ਜਸਦੀਪ ਕੌਰ (74.35 ਫੀਸਦੀ), ਵਿਭਾ (74.18 ਫੀਸਦੀ), ਮਨਪ੍ਰੀਤ ਕੌਰ (74.18 ਫੀਸਦੀ), ਭਾਨੂ ਅਹੂਜਾ (73.76 ਫੀਸਦੀ), ਸ਼ਗੁਨ ਸ਼ਰਮਾ (73.18 ਫੀਸਦੀ), ਸੁਪ੍ਰੀਤ ਕੌਰ (73 ਫੀਸਦੀ), ਸ਼ੈਲੀ ਜੋਸਨ (72.41 ਫੀਸਦੀ), ਸ਼ਰੁਤੀ ਕੁਮਾਰੀ (72.29 ਫੀਸਦੀ), ਰੂਬੀ ਖਾਂਬੜਾ (71.35 ਫੀਸਦੀ) ਅਤੇ ਸਿਮਰਨ (70.24 ਫੀਸਦੀ)।

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਦਾ ਸ਼ਾਨਦਾਰ ਨਤੀਜਾ 254


ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਦਾ ਸ਼ਾਨਦਾਰ ਨਤੀਜਾ
ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਦਾ ਸ਼ਾਨਦਾਰ ਨਤੀਜਾ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)