- Date: 20 Sep, 2019(Friday)
Time:
 logo

ਦਿੱਲੀ ਏਅਰਪੋਰਟ ਤੇ ਸਵਾ ਘੰਟਾ ਰੋਕੇ ਰੱਖਣ ਦੇ ਬਾਵਜੂਦ ਬੈਂਸ ਪੁੱਜੇ ਆਸਟਰੇਲੀਆ

5 ਮਈ ਨੂੰ ਵਾਪਸ ਆ ਕੇ ਹਰ ਵਿਭਾਗ ਦੀ ਕਰਾਂਗੇ ਚੈਕਿੰਗ : ਬੈਂਸ

ਆਸਟਰੇਲੀਆ ਏਅਰਪੋਰਟ ਤੇ ਪੰਜਾਬੀਆਂ ਨੇ ਕੀਤਾ ਸ਼ਾਨਦਾਰ ਸਵਾਗਤ -

Apr26,2018 | BALRAJ KHANNA | Ludhiana

ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਆਸਟਰੇਲੀਆ ਪੁੱਜ ਗਏ। ਆਸਟਰੇਲੀਆ ਏਅਰਪੋਰਟ ਤੇ ਆਸਟਰੇਲੀਆ ਦੇ ਪੰਜਾਬੀਆਂ ਨੇ ਵਿਧਾਇਕ ਬੈਂਸ ਦਾ ਸ਼ਾਨਦਾਰ ਸਵਾਗਤ ਕੀਤਾ, ਜਦੋਂ ਕਿ ਬੁੱਧਵਾਰ ਨੂੰ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਣ ਸਮੇਂ ਇੰਮੀਗ੍ਰੇਸ਼ਨ ਅਤੇ ਪਾਸਪੋਰਟ ਅਧਿਕਾਰੀਆਂ ਨੇ ਵਿਧਾਇਕ ਬੈਂਸ ਨੂੰ ਕਰੀਬ ਸਵਾ ਘੰਟਾ ਏਅਰਪੋਰਟ ਤੇ ਰੋਕੀ ਰੱਖਿਆ ਅਤੇ ਸਵਾ ਘੰਟਾ ਬਾਅਦ ਰਵਾਨਾ ਹੋਣ ਦਿੱਤਾ। ਆਸਟਰੇਲੀਆ ਦੀ ਧਰਤੀ ਤੇ ਪੈਰ ਰੱਖਦਿਆਂ ਹੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਸਟਰੇਲੀਆ ਦੇ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਬੈਂਸ ਨੇ ਕਿਹਾ ਕਿ ਉਹ 5 ਮਈ ਨੂੰ ਵਾਪਸ ਪੰਜਾਬ ਜਾਣਗੇ ਅਤੇ ਜਾਂਦੇ ਸਾਰ ਹੀ ਸੂਬੇ ਭਰ ਦੇ ਸਾਰੇ ਵਿਭਾਗਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਹਰ ਦਫਤਰ ਵਿੱਚ ਚੈਕਿੰਗ ਕਰਨਗੇ। ਉਨ•ਾਂ ਭ੍ਰਿਸ਼ਟਾਚਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਸੂਬੇ ਦੇ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕਰਨ ਤਾਂ ਜੋ ਪੰਜਾਬ ਦੇ ਲੋਕ ਬਾਹਰਲੇ ਮੁਲਕਾਂ ਵਿੱਚ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਨਿਵੇਸ਼ ਕਰਨ ਨੂੰ ਤਰਜੀਹ ਦੇਣ। ਬੈਂਸ ਨੇ ਕਿਹਾ ਕਿ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਣ ਹੀ ਅਨੇਕਾਂ ਪੰਜਾਬੀ ਪੰਜਾਬ ਆਉਣ ਨੂੰ ਤਿਆਰ ਨਹੀਂ ਹਨ ਅਤੇ ਪੰਜਾਬ ਵਿੱਚ ਨਿਵੇਸ਼ ਤਾਂ ਹੀ ਹੋ ਸਕਦਾ ਹੈ ਜੇਕਰ ਉੱਥੇ ਹਰ ਦਫਤਰ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਵੇ। ਇਸ ਦੌਰਾਨ ਵਿਧਾਇਕ ਬੈਂਸ ਨੇ ਆਸਟਰੇਲੀਆ ਦੇ ਪੰਜਾਬੀਆਂ ਅਤੇ ਉੱਥੋਂ ਦੇ ਵਸਨੀਕਾਂ ਵਲੋਂ ਦਿੱਤੇ ਪਿਆਰ ਦਾ ਵਿਸ਼ੇਸ਼ ਧੰਨਵਾਦ ਕੀਤਾ।

ਦਿੱਲੀ ਏਅਰਪੋਰਟ ਤੇ ਸਵਾ ਘੰਟਾ ਰੋਕੇ ਰੱਖਣ ਦੇ ਬਾਵਜੂਦ ਬੈਂਸ ਪੁੱਜੇ ਆਸਟਰੇਲੀਆ 3737


ਦਿੱਲੀ ਏਅਰਪੋਰਟ ਤੇ ਸਵਾ ਘੰਟਾ ਰੋਕੇ ਰੱਖਣ ਦੇ ਬਾਵਜੂਦ ਬੈਂਸ ਪੁੱਜੇ ਆਸਟਰੇਲੀਆ
ਦਿੱਲੀ ਏਅਰਪੋਰਟ ਤੇ ਸਵਾ ਘੰਟਾ ਰੋਕੇ ਰੱਖਣ ਦੇ ਬਾਵਜੂਦ ਬੈਂਸ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)