- Date: 22 Oct, 2019(Tuesday)
Time:
 logo

ਸ਼ੇਰਪੁਰ ਚੌਂਕ ਅਤੇ ਬਸਤੀ ਜੋਧੇਵਾਲ ਦੇ ਨਿਰਮਾਣ ਕਾਰਜ ਸ਼ੁਰੂ ਨਾ ਕਰਵਾਏÎ ਤਾਂ ਟੋਲ ਪਲਾਜ਼ਾ ਕਰਾਂਗੇ ਬੰਦ : ਬੈਂਸ

ਜੇਕਰ ਪੁਲ ਨਹੀਂ ਬਣੇ ਤਾਂ ਟੋਲ ਪਲਾਜਾ ਵੀ ਬੰਦ ਕਰਨ ਨੂੰ ਕਿਹਾ

Jan8,2018 | BALRAJ KHANNA | LUDHIANA

ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੀਪਕ ਕੁਮਾਰ, ਆਈ.ਏ.ਐਸ, ਚੇਅਰਮੈਨ, ਐਨਐਚਏਆਈ, ਰਾਜੀਵ ਯਾਦਵ, ਜੀਐਮ ਪੰਜਾਬ, ਵੀ ਕੇ ਸ਼ਰਮਾ, ਪੀ.ਡੀ. ਅੰਬਾਲਾ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਲੁਧਿਆਣਾ ਦੇ ਸ਼ੇਰਪੁਰ ਚੌਂਕ ਅਤੇ ਬਸਤੀ ਜੋਧੇਵਾਲ ਚੌਂਕ ਦੇ ਨਿਰਮਾਣ ਕਾਰਜਾਂ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਜੇਕਰ ਇਹ ਕੰਮ 20 ਦਿਨਾਂ ਵਿੱਚ ਚਾਲੂ ਨਾ ਕੀਤਾ ਗਿਆ ਤਾਂ ਲਾਡੋਵਾਲ ਵਿੱਖੇ ਲਗਾਇਆ ਗਿਆ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਪੱਤਰ ਲਿਖਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਇੱਕ ਪਾਸੇ ਦਿੱਲੀ ਤੋਂ ਆਉਣ ਵਾਲੇ ਪਹਿਲੇ ਹੀ ਚੌਂਕ ਸ਼ੇਰਪੁਰ ਚੌਂਕ ਅਤੇ ਜੋਧੇਵਾਲ ਬਸਤੀ ਚੌਂਕ ਵਿੱਚ ਸੋਮਾ ਕੰਪਨੀ ਵਲੋਂ ਨਵੇਂ ਪੁਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਪਰ ਪਿਛਲੇ 8 ਮਹੀਨਿਆਂ ਤੋਂ ਕੰਮ ਬੰਦ ਹੋਣ ਕਰਕੇ ਜਿੱਥੇ ਇੱਕ ਪਾਸੇ ਲੁਧਿਆਣਾ ਨਿਵਾਸੀ ਪਰੇਸ਼ਾਨ ਹਨ ਉੱਥੇ ਦੂਜੇ ਪਾਸੇ ਦਿੱਲੀ ਰੋਡ ਤੋਂ ਆਉਣ ਵਾਲੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਨਾਲ ਹਰ ਰਾਹਗੀਰ ਲਈ ਮੁਸੀਬਤ ਬਣੀ ਹੋਈ ਹੈ। 20 ਲੱਖ ਦੀ ਆਬਾਦੀ ਤੋਂ ਵੱਧ ਵਾਲਾ ਲੁਧਿਆਣਾ ਸ਼ਹਿਰ ਉਦਯੋਗਿਕ ਸ਼ਹਿਰ ਹੈ ਅਤੇ ਇੱਥੇ ਬਾਹਰਲੇ ਸੂਬਿਆਂ ਅਤੇ ਬਾਹਰਲੇ ਦੇਸ਼ਾਂ ਤੋਂ ਵੀ ਆਉਣ ਵਾਲੇ ਵਪਾਰੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਇਸ ਦੇ ਨਾਲ ਹੀ ਦਿੱਲੀ, ਅੰਬਾਲਾ, ਖੰਨਾ ਅਤੇ ਹੋਰਨਾਂ ਆਸ ਪਾਸ ਦੇ ਇਲਾਕਿਆਂ ਤੋਂ ਆਉਣ ਵਾਲੇ ਲੋਕ ਵੀ ਇਸ ਰਸਤੇ ਰਾਹੀਂ ਲੁਧਿਆਣਾ ਦੇ ਨਾਲ ਨਾਲ ਜਲੰਧਰ, ਅਮ੍ਰਿਤਸਰ, ਪਠਾਨਕੋਟ ਅਤੇ ਜੰਮੂ ਕਸ਼ਮੀਰ ਵਾਲੇ ਪਾਸੇ ਜਾਂਦੇ ਹਨ। ਜਦੋਂ ਇਹ ਲੋਕ ਲੁਧਿਆਣਾ ਦੇ ਸ਼ੇਰਪੁਰ ਅਤੇ ਬਸਤੀ ਜੋਧੇਵਾਲ ਚੌਂਕ ਪੁੱਜਦੇ ਹਨ ਤਾਂ ਇੱਥੇ ਲੱਗੀਆਂ ਲੰਬੀਆਂ ਕਤਾਰਾਂ ਕਰਕੇ ਜਾਮ ਵਿੱਚ ਦੋ ਦੋ ਜਾਂ ਕਈ ਵਾਰ ਤਿੰਨ ਤਿੰਨ ਘੰਟਿਆਂ ਬੱਧੀ ਲੇਟ ਹੋ ਜਾਂਦੇ ਹਨ। ਲੁਧਿਆਣਾ ਸ਼ਹਿਰ ਦੇ ਅੰਦਰ ਆਉਣ ਵਾਲੇ ਲੋਕ ਅਤੇ ਫੋਕਲ ਪੁਆਇੰਟ ਵੱਲ ਜਾਣ ਵਾਲੇ ਲੋਕਾਂ ਦੇ ਨਾਲ ਨਾਲ ਸਕੂਲ ਅਤੇ ਕਾਲਜ ਪੜਨ ਵਾਲੇ ਬੱਚੇ ਸਵੇਰੇ ਵੇਲੇ, ਬਾਦ ਦੁਪਿਹਰ ਜਾਂ ਸ਼ਾਮ ਵੇਲੇ ਵੀ ਤਿੰਨ ਤਿੰਨ ਘੰਟਿਆਂ ਤੱਕ ਜਾਮ ਵਿੱਚ ਫਸ ਕੇ ਲੇਟ ਹੋ ਜਾਂਦੇ ਹਨ। ਜਿਸ ਕਰਕੇ ਜਿੱਥੇ ਇਨ•ਾਂ ਸ਼ਹਿਰ ਵਾਸੀਆਂ ਅਤੇ ਲੋਕਾਂ ਦਾ ਸਮਾਂ ਖਰਾਬ ਹੁੰਦਾ ਹੈ ਉੱਥੇ ਦੂਜੇ ਪਾਸੇ ਪੈਟਰੋਲ/ਡੀਜ਼ਲ ਵੀ ਕਾਫੀ ਮਾਤਰਾ ਵਿੱਚ ਲੱਗਣ ਕਰਕੇ ਇਨ•ਾਂ ਨੂੰ ਆਰਥਿਕ ਤੌਰ ਤੇ ਵੀ ਨੁਕਸਾਨ ਉਠਾਉਣਾ ਪੈਂਦਾ ਹੈ ਅਤੇ ਪ੍ਰਦੂਸ਼ਣ ਵਿੱਚ ਵੀ ਜਬਰਦਸਤ ਵਾਧਾ ਹੋ ਰਿਹਾ ਹੈ। ਬੈਂਸ ਨੇ ਦੱਸਿਆ ਕਿ N819 ਦੇ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਬਹੁਤ ਵਾਰ ਮਸਲਾ ਉਠਾਇਆ ਪਰ ਬਿਨਾਂ ਲਾਰਿਆਂ ਤੋਂ ਗੱਲ ਅੱਗੇ ਨਹੀਂ ਵਧੀ। ਉਨ•ਾਂ ਦੱਸਿਆ ਕਿ ਸ਼ਹਿਰ ਦੇ ਵਸਨੀਕ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਲੋਕ ਵਾਰ ਵਾਰ ਇਹ ਸ਼ਿਕਾਇਤ ਕਰ ਚੁੱਕੇ ਹਨ ਕਿ ਜੇਕਰ N819 ਨੇ ਸਾਡੇ ਸ਼ਹਿਰ ਦੀਆਂ ਸੜਕਾਂ /ਪੁਲ ਕੰਪਲੀਟ ਨਹੀਂ ਕਰਨੇ ਤਾਂ ਟੋਲ ਟੈਕਸ ਕਿਓਂ ਦਿੱਤਾ ਜਾਵੇ। ਇਸ ਲਈ ਹੀ ਉਨ•ਾਂ ਐਨਐਚਏਆਈ ਨੂੰ ਲਿਖ ਕੇ ਭੇਜਿਆ ਹੈ ਕਿ 20 ਦਿਨ•ਾਂ ਦੇ ਅੰਦਰ ਇਨ•ਾਂ ਪੁਲਾਂ ਦਾ ਨਿਰਮਾਣ ਸ਼ੁਰੂ ਕੀਤਾ ਜਾਵੇ ਨਹੀਂ ਤਾਂ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਜਾਵੇਗਾ।

ਸ਼ੇਰਪੁਰ ਚੌਂਕ ਅਤੇ ਬਸਤੀ ਜੋਧੇਵਾਲ ਦੇ ਨਿਰਮਾਣ ਕਾਰਜ ਸ਼ੁਰੂ ਨਾ ਕਰਵਾਏÎ ਤਾਂ ਟੋਲ ਪਲਾਜ਼ਾ ਕਰਾਂਗੇ ਬੰਦ : ਬੈਂਸ 57079


ਸ਼ੇਰਪੁਰ ਚੌਂਕ ਅਤੇ ਬਸਤੀ ਜੋਧੇਵਾਲ ਦੇ ਨਿਰਮਾਣ ਕਾਰਜ ਸ਼ੁਰੂ ਨਾ ਕਰਵਾਏÎ ਤਾਂ ਟੋਲ ਪਲਾਜ਼ਾ ਕਰਾਂਗੇ ਬੰਦ : ਬੈਂਸ
ਸ਼ੇਰਪੁਰ ਚੌਂਕ ਅਤੇ ਬਸਤੀ ਜੋਧੇਵਾਲ ਦੇ ਨਿਰਮਾਣ ਕਾਰਜ ਸ਼ੁਰੂ ਨ

Comments


Satpal Arora

Satpal Arora

JARNAIL Singh Jangra

Lok Insaaf party jindabad Sir ji Ithe v AA k live karo ta ki public nu patta chale ki kaam tussi karwaia

Gurbinder pal Singh

Well done keep it up

Rajinder singh

Bains sahib ham tumarasath sath ha

Gurmeet singh

Banis asi her pal thuda nal ha no pul complte no toll tax. Toll ta Road complte hone tu baad pay hone chidha ha

Baldev singh

Traffic in Punjab are getting worse and worst because those Road and bridges I am from United State whenever we go see the family we already having traffic issue Indian government weather Punjab government have to do something

Maninder singh

Salute you mr. Bains. Agree with you km pura nahi hunda ihna to pesa iktha krna shuru kita hoya

Vikas kumar

Yes

Mohinder Singh Pahwa

very good Bains saab You are doing great for the welfare of Punjab State God bless you always

Avtar singh

ਬਿੱਲ ਕੁੱਲ ਸਹੀ ਜੀ ਬਹੂਤ ਹੀ ਜਾਮ ਲਗੇ ਰਹਿੰਦੇ ਹਨ ਪੁੱਲ ਨਾ ਬਣਨ ਕਰਕੇ

Navneet sharma

First of all thanks for taking initiative and I would like to add some more points regarding this issue phagwara city flyover and PAP chowk, rama mandi chowk in Jalandhar also pending from last so many years! They have not completed the work till now an

Manjeet Singh Sandhu

Great 👍 Dicission by Bains Brothers.. Must be follow strictly.. ✌️ we are with you. ✌️

Rahul arora

Vry nice sir g ..eh km zarori ha ..thnx .ap ne es km k liye j kasam utane k liye pehl ki

Harnek singh

Very good decision bains sab

Arvind arora

U r!8t choice dear& decision

sukhwant bedi

ਜੇਕਰ ਸਾਨੂ ਸਹੂਲਤਾ ਹੀ ਨਹੀ िਮਲਨੀਅਾ ਤਾ िਕਸ ਚੀਜ ਦਾ ਟੈਕਸ

Kewal singh

Good job sir ji

Rajan vig

Totally right sir ...

Aman Ludhiana

We are with honesty means Simarjeet Singh Bains

ashish garg

sir tu c great hoo please give me your contact no

About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)