- Date: 22 Oct, 2019(Tuesday)
Time:
 logo

ਕਦੇ ਵੀ ਗਿਰ ਸਕਦੀ ਸੀ ਕਾਂਗਰਸ ਸਰਕਾਰ ? : ਬੈਂਸ

ਸੁਖਬੀਰ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਕਰਨਗੇ ਕੈਪਟਨ ਗ੍ਰਿਫਤਾਰ : ਬੈਂਸ

Dec11,2017 | GAUTAM JALANDHARI | LUDHIANA

ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੱਧੇ ਤੌਰ ਤੇ ਦੋਸ਼ ਲਗਾਇਆ ਹੈ ਕਿ ਕਾਂਗਰਸ ਪਿਛਲੇ 10 ਮਹੀਨਿਆਂ ਦੌਰਾਨ ਧਰਾਤਲ ਤੇ ਚਲੀ ਗਈ ਹੈ ਅਤੇ ਅਕਾਲੀ ਦਲ ਵੀ ਆਪਣੀਆਂ ਆਖਰੀ ਸਾਹਾਂ ਤੇ ਚੱਲ ਰਿਹਾ ਹੈ, ਜਿਸ ਕਰਕੇ ਹੀ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਯੋਜਨਾਬੰਦ ਤਰੀਕੇ ਨਾਲ ਇਸ ਸਾਜਿਸ਼ ਨੂੰ ਅੰਜਾਮ ਦਿੱਤਾ। ਬੈਂਸ ਨੇ ਦੱਸਿਆ ਕਿ ਪਹਿਲਾਂ ਕਾਂਗਰਸੀਆਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਕਾਗਜ਼ ਦਾਖਲ ਕਰਨ ਮੌਕੇ ਕੁੱਟਿਆ ਤੇ ਝੂਠੇ ਮਾਮਲੇ ਕੈਪਟਨ ਦੇ ਇਸ਼ਾਰੇ ਤੇ ਦਰਜ ਕੀਤੇ ਗਏ, ਸੁਖਬੀਰ ਬਾਦਲ ਧਰਨਾ ਲਗਾ ਕੇ ਬੈਠੇ ਤਾਂ ਕੈਪਟਨ ਨੇ ਪਰਚੇ ਕੈਂਸਲ ਕਰਨ, ਧਾਰਾ 307 ਹਟਾਉਣ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਕਰਕੇ ਇਸ ਸਾਜਿਸ਼ ਨੂੰ ਨੇਪਰੇ ਚਾੜਿ•ਆ, ਜਿਸ ਨਾਲ ਸੁਖਬੀਰ ਅਤੇ ਕੈਪਟਨ ਨੇ ਅਕਾਲੀ ਦਲ ਤੇ ਕਾਂਗਰਸ ਦੇ ਡਿੱਗ ਰਹੇ ਗ੍ਰਾਫ ਨੂੰ ਉੱਪਰ ਚੁੱਕਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਵਾਰਡ ਨੰਬਰ 75 ਦੇ ਅਧੀਨ ਆਉਂਦੀ ਗਗਨ ਕਲੋਨੀ, ਗਿਆਸਪੁਰਾ ਵਿੱਖੇ ਰੱਖੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਬੈਂਸ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਨਹੀਂ ਕਰਨਗੇ, ਸੁਖਬੀਰ ਸਿੰਘ ਬਾਦਲ ਸਿਰਫ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਚ ਖੋ ਚੁੱਕੇ ਆਧਾਰ ਨੂੰ ਉੱਚਾ ਚੁੱਕਣ ਲਈ ਹੀ ਵਾਰ ਵਾਰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਬੈਂਸ ਨੇ ਕਿਹਾ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਅਤੇ ਜਿਹੜੇ ਵੀ ਸੂਝਵਾਨ ਵਿਧਾਇਕ, ਅਹੁਦੇਦਾਰ ਜਾਂ ਵਰਕਰ ਹਨ ਉਨ•ਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਸੁਖਬੀਰ ਅਤੇ ਕੈਪਟਨ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਹੀ ਉਨ•ਾਂ ਇਸ ਸਾਜਿਸ਼ ਨੂੰ ਅੰਜਾਮ ਦਿੱਤਾ, ਜਿਸ ਨਾਲ ਸੁਖਬੀਰ ਨੇ ਦਸ ਸਾਲਾਂ ਦੌਰਾਨ ਕੀਤੀਆਂ ਲੁੱਟਾਂ ਖੋਹਾਂ ਅਤੇ ਕੈਪਟਨ ਨੇ 10 ਮਹੀਨਿਆਂ ਦੌਰਾਨ ਵੈਂਟੀਲੇਟਰ ਤੱਕ ਜਾ ਪੁੱਜੀ ਕਾਂਗਰਸ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਅਤੇ ਇਸ ਦਾ ਖਮਿਆਜਾ ਕਾਂਗਰਸ ਅਤੇ ਅਕਾਲੀ ਦਲ ਦੇ ਇਨ•ਾਂ ਆਗੂਆਂ ਨੂੰ ਨਿਗਮ ਚੋਣਾਂ ਦੌਰਾਨ ਭੁਗਤਣਾ ਹੀ ਪਵੇਗਾ। ਉਨ•ਾਂ ਸਵਾਲ ਕੀਤਾ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਧਰਨਾ ਦੇ ਰਹੇ ਅਕਾਲੀ ਦਲ ਦੇ ਇਹੋ ਆਗੂ ਉਸ ਮੌਕੇ ਤੇ ਧਰਨਾ ਦੇਣ ਵਾਲੇ ਇਨ•ਾਂ ਆਗੂਆਂ ਤੇ ਹੀ ਦੋਸ਼ ਲਗਾ ਰਹੇ ਸਨ ਕਿ ਜਿਨ•ਾਂ ਵੇਹਲੜਾਂ ਨੂੰ ਘਰ ਕੋਈ ਨਹੀਂ ਪੁੱਛਦਾ, ਉਹ ਧਰਨਿਆਂ ਤੇ ਆ ਕੇ ਬੈਠ ਜਾਂਦੇ ਹਨ। ਉਸ ਮੌਕੇ ਅਕਾਲੀ ਦਲ ਦੇ ਇਨ•ਾਂ ਹੀ ਆਗੂਆਂ ਨੇ ਧਰਨਾ ਕਿਓਂ ਨਹੀਂ ਮਾਰਿਆ? ਉਨ•ਾਂ ਕਿਹਾ ਕਿ ਇਹ ਡਰਾਮਾ ਇਕ ਸਾਜਿਸ਼ ਤਹਿਤ ਕੀਤਾ ਗਿਆ ਅਤੇ ਪੁਲਸ ਅਧਿਕਾਰੀਆਂ ਦੀਆਂ ਬਦਲੀਆਂ ਤੇ ਅਕਾਲੀ ਦਲ ਆਗੂਆਂ ਤੇ ਧਾਰਾ 307 ਹਟਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਗਿਆ ਹੈ। ਇਸ ਮੌਕੇ ਤੇ ਇਲਾਕਾ ਵਾਸੀਆਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਵਾਰਡ ਪ੍ਰਧਾਨ ਐਡਵੋਕੇਟ ਰਵਿੰਦਰ ਰਾਵਤ, ਪ੍ਰਦੀਪ ਲਾਲਾ, ਪ੍ਰਧਾਨ ਬਲਦੇਵ ਸਿੰਘ, ਬਲਜੀਤ ਨੀਟੂ, ਪ੍ਰਿਤਪਾਲ ਸਿੰਘ, ਮਹਿਤਾ, ਪ੍ਰਵੀਨ ਸੂਦ, ਯਸ਼ਪਾਲ ਰਾਵਤ, ਤਰਲੋਕ ਸਿੰਘ, ਵਿਜੇ ਕੁਮਾਰ, ਤੇ ਹੋਰ ਸ਼ਾਮਲ ਸਨ। -- __ਕਦੇ ਵੀ ਗਿਰ ਸਕਦੀ ਸੀ ਕਾਂਗਰਸ ਸਰਕਾਰ ?__ ਸਿਮਰਜੀਤ ਸਿੰਘ ਬੈਂਸ ਨੇ ਇਹ ਖਦਸ਼ਾ ਜਾਹਰ ਕੀਤਾ ਕਿ ਕਾਂਗਰਸ ਸਰਕਾਰ ਕਦੇ ਵੀ ਗਿਰ ਸਕਦੀ ਸੀ, ਤੇ ਕੈਪਟਨ ਨੇ ਸੁਖਬੀਰ ਬਾਦਲ ਨਾਲ ਮਿਲ ਕੇ ਕਾਂਗਰਸ ਸਰਕਾਰ ਨੂੰ ਅਸਿੱਧੇ ਰੂਪ ਵਿੱਚ ਗਿਰਨ ਤੋਂ ਬਚਾਇਆ ਹੈ, ਕਿਉਂਕਿ ਅੱਜ ਵੀ ਕਾਂਗਰਸ ਦੇ 42-43 ਵਿਧਾਇਕ ਕੈਪਟਨ ਦੇ ਖਿਲਾਫ ਹਨ, ਕਿਉਂਕਿ ਨਾ ਹੀ ਸੂਬੇ ਵਿੱਚ ਕੋਈ ਵਿਕਾਸ ਹੋਇਆ ਹੈ, ਨਾ ਹੀ ਨੌਜਵਾਨਾਂ ਨੂੰ ਰੋਜ਼ਗਾਰ ਤੇ ਨਾ ਹੀ ਮੋਬਾਇਲ। ਗੱਲ ਕੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਚੋਂ ਕੋਈ ਵੀ ਪੂਰਾ ਨਾ ਹੋਣ ਕਰਕੇ ਕੈਪਟਨ ਦੀ ਆਪਣੀ ਕੁਰਸ ਡੋਲਦੀ ਨਜ਼ਰ ਆ ਰਹੀ ਹੈ ਅਤੇ ਸੂਬੇ ਦੇ ਲੋਕ ਤਾਂ ਇੱਕ ਪਾਸੇ ਸਗੋਂ ਵਿਧਾਇਕ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਪਏ ਹਨ। --

ਸੁਖਬੀਰ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਕਰਨਗੇ ਕੈਪਟਨ ਗ੍ਰਿਫਤਾਰ : ਬੈਂਸ 5272


ਸੁਖਬੀਰ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਕਰਨਗੇ ਕੈਪਟਨ ਗ੍ਰਿਫਤਾਰ : ਬੈਂਸ
ਕਦੇ ਵੀ ਗਿਰ ਸਕਦੀ ਸੀ ਕਾਂਗਰਸ ਸਰਕਾਰ ? : ਬੈਂਸ

Comments


Amarjot singh

Sahi keha bains saab always with you

Harnek singh

bahadur hardeep kumar malhotra

Siraaaaaaaaa h kari jande ho bai g. Thodi es vadiya soch karke asi thonu like karde ha. Je sare leader thodi soch d tra ban ge ta oh din dur nhi punjab vich corruption da nam nishan nhi rehna. Waheguru chardi kla vich rakhe.

About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)