- Date: 16 Dec, 2019 Monday
Time:

ਜ਼ੋਨਲ ਕਮਿਸ਼ਨਰ ਵੱਲੋਂ 'ਵਿਹੜਿਆਂ' ਦੀ ਸਫਾਈ ਵਿਵਸਥਾ ਦਾ ਜਾਇਜ਼ਾ

May24, 2018 / /

ਨਗਰ ਨਿਗਮ ਦੇ ਜ਼ੋਨ-ਬੀ ਅਧੀਨ ਪੈਂਦੇ ਢੰਡਾਰੀ ਅਤੇ ਇਸ ਦੇ ਨਾਲ ਇਲਾਕਿਆਂ ਵਿੱਚ ਬਣੇ 'ਵਿਹੜਿ•ਆਂ' ਵਿੱਚ ਸਫਾਈ ਵਿਵਸਥਾ ਦਾ ਜਾਇਜ਼ਾ ਲੈਣ ਅਤੇ ਉਥੇ ਦੀਆਂ ਸਮੱਸਿਆਵਾਂ ਨਿਪਟਾਰੇ ਲਈ ਜ਼ੋਨਲ ਕਮਿਸ਼ਨਰ-ਕਮ-ਸੰਯੁਕਤ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਨੇ ਵਿਹੜਿਆਂ ਦੇ ਮਾਲਕਾਂ ਅਤੇ ਸਥਾਨਕ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਵਿੱਚ ਵਾਰਡ ਨੰਬਰ 28 ਦੇ ਕੌਂਸਲਰ ਸ੍ਰ. ਪਰਮਜੀਤ ਸਿੰਘ ਗਰਚਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਹਿੱਤ ਡਾ. ਪੂਨਮ ਪ੍ਰੀਤ ਕੌਰ ਨੇ ਸੰਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਨ•ਾਂ ਇਲਾਕਿਆਂ ਵਿੱਚ ਸੀਵਰੇਜ ਅਤੇ ਹੋਰ ਸਫਾਈ ਰੋਜ਼ਾਨਾ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ। ਜਿਸ ਇਲਾਕੇ ਵਿੱਚ ਸੀਵਰੇਜ਼ ਅਤੇ ਪਾਣੀ ਦੀ ਸਮੱਸਿਆ ਹੈ, ਉਸ ਬਾਰੇ ਤੁਰੰਤ ਰਿਪੋਰਟ ਪੇਸ਼ ਕੀਤੀ ਜਾਵੇ। ਆਗਾਮੀ ਮੌਨਸੂਨ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਬਰਾਂਚ ਨੂੰ ਹਦਾਇਤ ਕੀਤੀ ਕਿ ਇਨ•ਾਂ ਇਲਾਕਿਆਂ ਵਿੱਚ ਹਫ਼ਤੇ ਵਿੱਚ ਦੋ ਵਾਰ ਫੋਗਿੰਗ ਕਰਵਾਈ ਜਾਵੇ। ਮੱਛਰਾਂ ਦੀ ਪੈਦਾਵਾਰ ਰੋਕਣ ਲਈ ਉਨ•ਾਂ ਜਗ•ਾ 'ਤੇ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ, ਜਿੱਥੇ ਪਾਣੀ ਖੜਾ ਰਹਿੰਦਾ ਹੈ। ਇਸ ਤੋਂ ਇਲਾਵਾ ਸਿਹਤ ਬਰਾਂਚ ਨੂੰ ਇਲਾਕੇ ਵਿੱਚ ਜਾਗਰੂਕਤਾ ਕੈਂਪ ਲਗਾਉਣ ਦੀ ਵੀ ਹਦਾਇਤ ਕੀਤੀ ਗਈ। ਵਿਹੜਾ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਵਿਹੜੇ ਵਿੱਚ ਕੂੜਾ ਚੁੱਕਣ ਅਤੇ ਨਿਰਧਾਰਤ ਥਾਂ ਉੱਪਰ ਸੁੱਟਣ ਲਈ ਸਫਾਈ ਕਰਮਚਾਰੀ ਰੱਖਣ। ਜੇਕਰ ਕੋਈ ਸਫਾਈ ਕਰਮਚਾਰੀ ਖਾਲੀ ਪਲਾਟਾਂ ਵਿੱਚ ਕੂੜਾ ਸੁੱਟੇਗਾ ਤਾਂ ਉਨ•ਾਂ ਦੇ ਰੋਜ਼ਾਨਾ ਬੇਸਿਸ 'ਤੇ ਚਾਲਾਨ ਕੱਟੇ ਜਾਣਗੇ। ਵਿਹੜਿਆਂ ਵਿੱਚ ਪੁਖ਼ਤਾ ਸਫਾਈ ਪ੍ਰਬੰਧ ਅਤੇ ਹਵਾਦਾਰ ਨਾ ਹੋਣ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਹਦਾਇਤ ਕੀਤੀ ਗਈ ਕਿ ਇਸ ਸੰਬੰਧੀ ਉਚਿਤ ਕਦਮ ਤੁਰੰਤ ਉਠਾਏ ਜਾਣ। ਵਿਹੜਿਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਗਰ ਨਿਗਮ ਦੇ ਸਫਾਈ ਕਰਮੀਆਂ ਨੂੰ ਬਣਦਾ ਸਹਿਯੋਗ ਦੇਣ ਤਾਂ ਜੋ ਇਸ ਇਲਾਕੇ ਨੂੰ ਸਾਫ਼ ਸੁਥਰਾ ਬਣਾ ਕੇ ਮੌਸਮੀ ਬਿਮਾਰੀਆਂ ਤੋਂ ਸਥਾਨਕ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਡਾ. ਪੂਨਮ ਪ੍ਰੀਤ ਕੌਰ ਨੇ ਸੰਬੰਧਤ ਬਰਾਂਚਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਲਾਕੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।

National Hindi Punjabi English Online News 58